16ਮੋਸ਼ੇਹ ਨੇ ਅੰਦਰਲੇ ਅੰਗਾਂ ਦੇ ਆਲੇ-ਦੁਆਲੇ ਦੀ ਸਾਰੀ ਚਰਬੀ, ਅਤੇ ਕਲੇਜੇ ਦੇ ਉੱਪਰ ਵਾਲੀ ਝਿੱਲੀ ਅਤੇ ਚਰਬੀ ਸਮੇਤ ਦੋਹਾਂ ਗੁਰਦਿਆਂ ਨੂੰ ਲਿਆ ਅਤੇ ਜਗਵੇਦੀ ਉੱਤੇ ਸਾੜ ਦਿੱਤਾ।
17ਪਰ ਬਲਦ ਦੇ ਮਾਸ ਅਤੇ ਉਸ ਦੀ ਖੱਲ ਅਤੇ ਉਸ ਦੀਆਂ ਅੰਤੜੀਆਂ ਸਮੇਤ ਡੇਰੇ ਦੇ ਬਾਹਰ ਸਾੜ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
18ਤਦ ਉਸ ਨੇ ਹੋਮ ਦੀ ਭੇਟ ਲਈ ਭੇਡੂ ਚੜ੍ਹਾਇਆ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਭੇਡੂ ਦੇ ਸਿਰ ਉੱਤੇ ਆਪਣੇ ਹੱਥ ਰੱਖੇ।
19ਫਿਰ ਮੋਸ਼ੇਹ ਨੇ ਭੇਡੂ ਨੂੰ ਵੱਢਿਆ ਅਤੇ ਲਹੂ ਨੂੰ ਜਗਵੇਦੀ ਦੇ ਪਾਸਿਆਂ ਉੱਤੇ ਛਿੜਕਿਆ।
20ਉਸਨੇ ਭੇਡੂ ਨੂੰ ਟੁਕੜਿਆਂ ਵਿੱਚ ਕੱਟਿਆ ਅਤੇ ਸਿਰ ਅਤੇ ਚਰਬੀ ਸਮੇਤ ਟੁੱਕੜਿਆਂ ਨੂੰ ਸਾੜਿਆ।