5ਉਹ ਉਹਨਾਂ ਚੀਜ਼ਾਂ ਨੂੰ ਲੈ ਗਏ ਜਿਨ੍ਹਾਂ ਦਾ ਮੋਸ਼ੇਹ ਨੇ ਹੁਕਮ ਦਿੱਤਾ ਸੀ ਮੰਡਲੀ ਦੇ ਤੰਬੂ ਦੇ ਸਾਹਮਣੇ ਸਾਰੀ ਸਭਾ ਨੇੜੇ ਆਈ ਅਤੇ ਯਾਹਵੇਹ ਦੇ ਅੱਗੇ ਖੜ੍ਹੀ ਹੋ ਗਈ।
6ਫਿਰ ਮੋਸ਼ੇਹ ਨੇ ਆਖਿਆ, “ਇਹੀ ਹੈ ਜੋ ਤੁਹਾਨੂੰ ਯਾਹਵੇਹ ਨੇ ਕਰਨ ਦਾ ਹੁਕਮ ਦਿੱਤਾ ਹੈ, ਤਾਂ ਜੋ ਤੁਹਾਡੇ ਉੱਤੇ ਯਾਹਵੇਹ ਦੀ ਮਹਿਮਾ ਪ੍ਰਗਟ ਹੋਵੇ।”
7ਮੋਸ਼ੇਹ ਨੇ ਹਾਰੋਨ ਨੂੰ ਆਖਿਆ, “ਜਗਵੇਦੀ ਉੱਤੇ ਆ ਅਤੇ ਆਪਣੀ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਚੜ੍ਹਾ ਅਤੇ ਆਪਣੇ ਲਈ ਅਤੇ ਸਾਰੇ ਲੋਕਾਂ ਦੇ ਲਈ ਪ੍ਰਾਸਚਿਤ ਕਰ; ਲੋਕਾਂ ਲਈ ਚੜ੍ਹਾਵਾ ਚੜ੍ਹਾਓ ਅਤੇ ਉਹਨਾਂ ਲਈ ਪ੍ਰਾਸਚਿਤ ਕਰੋ, ਜਿਵੇਂ ਕਿ ਯਾਹਵੇਹ ਨੇ ਹੁਕਮ ਦਿੱਤਾ ਹੈ।”
8ਇਸ ਲਈ ਹਾਰੋਨ ਜਗਵੇਦੀ ਕੋਲ ਆਇਆ ਅਤੇ ਆਪਣੇ ਲਈ ਪਾਪ ਦੀ ਭੇਟ ਵਜੋਂ ਵੱਛੇ ਨੂੰ ਵੱਢਿਆ।
9ਹਾਰੋਨ ਦੇ ਪੁੱਤਰ ਉਸ ਕੋਲ ਲਹੂ ਲਿਆਏ ਅਤੇ ਉਸ ਨੇ ਆਪਣੀ ਉਂਗਲ ਲਹੂ ਵਿੱਚ ਡੁਬੋ ਕੇ ਜਗਵੇਦੀ ਦੇ ਸਿੰਗਾਂ ਉੱਤੇ ਪਾ ਦਿੱਤੀ। ਬਾਕੀ ਦਾ ਲਹੂ ਉਸ ਨੇ ਜਗਵੇਦੀ ਦੇ ਹੇਠਾਂ ਡੋਲ੍ਹ ਦਿੱਤਾ।