ਲੂਕਸ 1

ਉਸ ਨੇ ਭੁੱਖਿਆ ਨੂੰ ਚੰਗੀਆਂ ਚੀਜ਼ਾਂ ਨਾਲ ਤ੍ਰਿਪਤ ਕੀਤਾ ਅਤੇ ਧਨੀਆਂ ਨੂੰ ਖਾਲੀ ਹੱਥ ਮੋੜ ਦਿੱਤਾ।

Luke 1:53 (UKJV) He has filled the hungry with good things; and the rich he has sent empty away.

51ਆਪਣੇ ਬਾਹੂਬਲ ਨਾਲ ਉਹਨਾਂ ਨੇ ਵੱਡੇ ਕੰਮ ਕੀਤੇ ਹਨ ਅਤੇ ਮਨ ਦੇ ਹੰਕਾਰੀਆਂ ਨੂੰ ਉਹਨਾਂ ਨੇ ਖਿਲਾਰ ਦਿੱਤਾ ਹੈ।

52ਪਰਮੇਸ਼ਵਰ ਨੇ ਰਾਜਿਆਂ ਨੂੰ ਉਹਨਾਂ ਦੇ ਸਿੰਘਾਸਣਾਂ ਤੋਂ ਹੇਠਾਂ ਉਤਾਰ ਦਿੱਤਾ ਅਤੇ ਹਲੀਮਾਂ ਨੂੰ ਉੱਚਾ ਕੀਤਾ ਹੈ।

53ਉਸ ਨੇ ਭੁੱਖਿਆ ਨੂੰ ਚੰਗੀਆਂ ਚੀਜ਼ਾਂ ਨਾਲ ਤ੍ਰਿਪਤ ਕੀਤਾ ਅਤੇ ਧਨੀਆਂ ਨੂੰ ਖਾਲੀ ਹੱਥ ਮੋੜ ਦਿੱਤਾ।

54ਉਸ ਨੇ ਆਪਣੇ ਸੇਵਕ ਇਸਰਾਏਲ ਦੀ ਸਹਾਇਤਾ ਕੀਤੀ ਕਿ ਉਹ ਆਪਣੀ ਦਯਾ ਨੂੰ ਯਾਦ ਰੱਖੇ,

55ਕਿਉਂਕਿ ਉਸ ਨੇ ਇਹ ਵਾਅਦਾ ਸਾਡੇ ਪਿਉ-ਦਾਦਿਆਂ, ਅਬਰਾਹਾਮ ਅਤੇ ਉਸਦੇ ਬੱਚਿਆਂ ਨਾਲ ਸਦਾ ਲਈ ਕੀਤਾ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.