78ਕਿਉਂਕਿ ਸਾਡੇ ਪਰਮੇਸ਼ਵਰ ਦੀ ਬਹੁਤ ਜ਼ਿਆਦਾ ਕਿਰਪਾ ਦੇ ਕਾਰਨ, ਸਵਰਗ ਵਿੱਚੋਂ ਸਾਡੇ ਤੇ ਸੂਰਜ ਦਾ ਪ੍ਰਕਾਸ਼ ਹੋਵੇਂਗਾ,
79ਉਹਨਾਂ ਲੋਕਾਂ ਉੱਤੇ ਚਮਕਣ ਲਈ ਜੋ ਹਨੇਰੇ ਵਿੱਚ ਰਹਿੰਦੇ ਹਨ ਅਤੇ ਮੌਤ ਦੇ ਪਰਛਾਵੇਂ ਵਿੱਚ ਜੀ ਰਹੇ ਹਨ, ਕਿ ਇਸ ਦੇ ਦੁਆਰਾ ਸਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਤੇ ਲਿਜਾ ਸਕਣ।”
80ਬਾਲਕ ਵੱਡਾ ਹੋਇਆ ਅਤੇ ਆਤਮਾ ਵਿੱਚ ਤਾਕਤਵਰ ਬਣ ਗਿਆ। ਇਸਰਾਏਲ ਦੇ ਸਾਹਮਣੇ ਜਨਤਕ ਤੌਰ ਤੇ ਪ੍ਰਗਟ ਹੋਣ ਤੋਂ ਪਹਿਲਾਂ ਉਹ ਉਜਾੜ ਵਿੱਚ ਨਿਵਾਸ ਕਰਦਾ ਰਿਹਾ।