40ਪਰ ਮਾਰਥਾ ਵੱਖ-ਵੱਖ ਤਿਆਰੀਆਂ ਵਿੱਚ ਮਗਨ ਰਹੀ। ਉਹ ਯਿਸ਼ੂ ਕੋਲ ਗਈ ਅਤੇ ਉਸ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੁਹਾਨੂੰ ਇਸ ਗੱਲ ਦੀ ਪਰਵਾਹ ਨਹੀਂ, ਮੇਰੀ ਭੈਣ ਨੇ ਕੰਮ ਦਾ ਸਾਰਾ ਭਾਰ ਮੇਰੇ ਉੱਤੇ ਛੱਡ ਦਿੱਤਾ ਹੈ? ਤੁਸੀਂ ਉਸ ਨੂੰ ਮੇਰੀ ਮਦਦ ਕਰਨ ਲਈ ਕਹੋ।”
41ਪ੍ਰਭੂ ਨੇ ਉਸ ਨੂੰ ਉੱਤਰ ਦਿੱਤਾ, “ਮਾਰਥਾ, ਮਾਰਥਾ, ਤੂੰ ਬਹੁਤ ਸਾਰੇ ਵਿਸ਼ਿਆਂ ਬਾਰੇ ਚਿੰਤਾ ਕਰਦੀ ਅਤੇ ਘਬਰਾਉਂਦੀ ਹੈ,
42ਕੇਵਲ ਇੱਕ ਹੀ ਚੀਜ਼ ਦੀ ਲੋੜ ਹੈ, ਜੋ ਉੱਤਮ ਹੈ ਮਰਿਯਮ ਨੇ ਉਸ ਨੂੰ ਚੁਣਿਆ ਹੈ ਜੋ ਉਸ ਤੋਂ ਕਦੇ ਵੱਖ ਨਹੀਂ ਹੋਵੇਗਾ।”