35ਇਸ ਗੱਲ ਨੂੰ ਨਿਸ਼ਚਤ ਕਰੋ ਕਿ ਤੁਹਾਡੇ ਅੰਦਰਲਾ ਚਾਨਣ ਕਿਤੇ ਹਨੇਰਾ ਨਾ ਹੋਵੇ।
36ਇਸ ਲਈ ਜੇ ਤੁਹਾਡਾ ਸਾਰਾ ਸਰੀਰ ਚਾਨਣ ਨਾਲ ਭਰਿਆ ਹੋਇਆ ਹੈ ਅਤੇ ਇਸ ਦਾ ਕੋਈ ਹਿੱਸਾ ਹਨੇਰੇ ਵਿੱਚ ਨਹੀਂ ਹੈ, ਤਾਂ ਇਹ ਸਭ ਪਾਸੇ ਚਾਨਣ ਕਰੇਂਗਾ ਜਿਵੇਂ ਇੱਕ ਦੀਵਾ ਤੁਹਾਡੇ ਉੱਤੇ ਆਪਣਾ ਚਾਨਣ ਚਮਕਾਉਂਦਾ ਹੈ।”
37ਜਦੋਂ ਯਿਸ਼ੂ ਸਿੱਖਿਆ ਦੇ ਚੁੱਕੇ ਤਾਂ ਇੱਕ ਫ਼ਰੀਸੀ ਨੇ ਉਸ ਨੂੰ ਭੋਜਨ ਲਈ ਬੁਲਾਇਆ। ਯਿਸ਼ੂ ਉਸ ਨਾਲ ਗਏ ਅਤੇ ਖਾਣਾ ਖਾਣ ਲਈ ਬੈਠ ਗਏ।
38ਫ਼ਰੀਸੀ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਯਿਸ਼ੂ ਨੇ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਤੇ।
39ਫਿਰ ਯਿਸ਼ੂ ਨੇ ਉਸ ਨੂੰ ਕਿਹਾ, “ਤੁਸੀਂ ਫ਼ਰੀਸੀ ਕੱਪ ਅਤੇ ਥਾਲੀ ਬਾਹਰੋਂ ਸਾਫ਼ ਕਰਦੇ ਹੋ, ਪਰ ਤੁਹਾਡੇ ਦਿਲ ਲਾਲਚ ਅਤੇ ਦੁਸ਼ਟਤਾ ਨਾਲ ਭਰੇ ਹੋਏ ਹਨ।