ਲੂਕਸ 12

ਹੇ ਪਖੰਡੀਓ! ਤੁਸੀਂ ਧਰਤੀ ਅਤੇ ਅਸਮਾਨ ਨੂੰ ਵੇਖ ਕੇ ਵਿਆਖਿਆ ਕਰਨੀ ਜਾਣਦੇ ਹੋ। ਪਰ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਇਸ ਯੁੱਗ ਦੇ ਸਮੇਂ ਦੀ ਵਿਆਖਿਆ ਕਰਨੀ ਨਹੀਂ ਜਾਣਦੇ?

Luke 12:56 (UKJV) All of you hypocrites, all of you can discern the face of the sky and of the earth; but how is it that all of you do not discern this time?

54ਯਿਸ਼ੂ ਨੇ ਭੀੜ ਨੂੰ ਕਿਹਾ: “ਜਦੋਂ ਤੁਸੀਂ ਪੱਛਮ ਦਿਸ਼ਾ ਵਿੱਚ ਬੱਦਲ ਉੱਠਦਾ ਵੇਖਦੇ ਹੋ, ਤਾਂ ਤੁਰੰਤ ਤੁਸੀਂ ਕਹਿੰਦੇ ਹੋ, ‘ਮੀਂਹ ਆਉਣ ਵਾਲਾ ਹੈ,’ ਅਤੇ ਮੀਂਹ ਆਉਂਦਾ ਵੀ ਹੈ।

55ਅਤੇ ਜਦੋਂ ਦੱਖਣ ਦਿਸ਼ਾ ਵਿੱਚੋਂ ਹਵਾ ਚੱਲਦੀ ਹੈ ਤਾਂ ਤੁਸੀਂ ਕਹਿੰਦੇ ਹੋ, ‘ਹੁਣ ਗਰਮੀ ਹੋਵੇਗੀ,’ ਅਤੇ ਅਜਿਹਾ ਹੁੰਦਾ ਵੀ ਹੈ।

56ਹੇ ਪਖੰਡੀਓ! ਤੁਸੀਂ ਧਰਤੀ ਅਤੇ ਅਸਮਾਨ ਨੂੰ ਵੇਖ ਕੇ ਵਿਆਖਿਆ ਕਰਨੀ ਜਾਣਦੇ ਹੋ। ਪਰ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਇਸ ਯੁੱਗ ਦੇ ਸਮੇਂ ਦੀ ਵਿਆਖਿਆ ਕਰਨੀ ਨਹੀਂ ਜਾਣਦੇ?

57“ਤੁਸੀਂ ਆਪਣੇ ਆਪ ਲਈ ਸਹੀ ਫੈਸਲਾ ਕਿਉਂ ਨਹੀਂ ਲੈਂਦੇ?

58ਜਦੋਂ ਤੁਸੀਂ ਆਪਣੇ ਵਿਰੋਧੀ ਦੇ ਨਾਲ ਜੱਜ ਕੋਲ ਜਾ ਰਹੇ ਹੋ, ਤਾਂ ਰਸਤੇ ਵਿੱਚ ਹੀ ਸੁਲ੍ਹਾ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਨਹੀਂ ਤਾਂ ਤੁਹਾਡਾ ਵਿਰੋਧੀ ਤੁਹਾਨੂੰ ਜੱਜ ਕੋਲ ਖਿੱਚ ਕੇ ਲੈ ਜਾਵੇਗਾ ਅਤੇ ਜੱਜ ਤੁਹਾਨੂੰ ਅਧਿਕਾਰੀ ਦੇ ਹਵਾਲੇ ਕਰ ਦੇਵੇਗਾ ਅਤੇ ਅਧਿਕਾਰੀ ਤੁਹਾਨੂੰ ਜੇਲ੍ਹ ਵਿੱਚ ਸੁੱਟ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.