8“ਪਰ ਮਾਲੀ ਨੇ ਉੱਤਰ ਦਿੱਤਾ, ‘ਸੁਆਮੀ ਜੀ, ਇਸ ਨੂੰ ਇੱਕ ਸਾਲ ਲਈ ਹੋਰ ਛੱਡ ਦਿਓ, ਮੈਂ ਇਸ ਦੇ ਦੁਆਲੇ ਖੁਦਾਈ ਕਰਾਂਗਾ ਅਤੇ ਇਸ ਵਿੱਚ ਖਾਦ ਪਾਉਂਦਾ ਰਹਾਂਗਾ।
9ਜੇ ਇਹ ਅਗਲੇ ਸਾਲ ਫ਼ਲ ਦਿੰਦਾ ਹੈ ਤਾਂ ਚੰਗਾ ਹੈ, ਜੇ ਨਹੀਂ ਤਾਂ ਇਸ ਨੂੰ ਵੱਢ ਦਿਓ।’ ”
10ਇੱਕ ਸਬਤ ਦੇ ਦਿਨ ਯਿਸ਼ੂ ਇੱਕ ਪ੍ਰਾਰਥਨਾ ਸਥਾਨ ਵਿੱਚ ਸਿੱਖਿਆ ਦੇ ਰਹੇ ਸਨ।
11ਉੱਥੇ ਇੱਕ ਔਰਤ ਆਈ ਜਿਸ ਨੂੰ ਅਠਾਰਾਂ ਸਾਲਾਂ ਤੋਂ ਇੱਕ ਆਤਮਾ ਨੇ ਅਪਾਹਜ ਕੀਤਾ ਹੋਇਆ ਸੀ। ਉਹ ਕੁੱਬੀ ਸੀ ਅਤੇ ਬਿਲਕੁਲ ਵੀ ਸਿੱਧਾ ਨਹੀਂ ਹੋ ਸਕਦੀ ਸੀ।
12ਜਦੋਂ ਯਿਸ਼ੂ ਨੇ ਉਸ ਨੂੰ ਵੇਖਿਆ ਤਾਂ ਉਸ ਨੇ ਉਹ ਨੂੰ ਕੋਲ ਬੁਲਾਇਆ ਅਤੇ ਉਸ ਨੂੰ ਕਿਹਾ, “ਹੇ ਔਰਤ, ਤੂੰ ਆਪਣੀ ਇਸ ਬੀਮਾਰੀ ਤੋਂ ਮੁਕਤ ਹੋ ਗਈ ਹੈ।”