8“ਮਾਲਕ ਨੇ ਬੇਈਮਾਨ ਮੁਖ਼ਤਿਆਰ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਬੜੀ ਚਲਾਕੀ ਨਾਲ ਕੰਮ ਕੀਤਾ ਸੀ। ਕਿਉਂ ਜੋ ਇਸ ਸੰਸਾਰ ਦੇ ਲੋਕ ਆਪਣੀ ਪੀਹੜੀ ਵਿੱਚ ਚਾਨਣ ਦੇ ਪੁੱਤਰਾਂ ਨਾਲੋਂ ਕਿੰਨੇ ਜ਼ਿਆਦਾ ਚਲਾਕ ਹੁੰਦੇ ਹਨ।
9ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਮਿੱਤਰ ਬਣਾਉਣ ਲਈ ਦੁਨਿਆਵੀ ਦੌਲਤ ਦੀ ਵਰਤੋਂ ਕਰੋ ਤਾਂ ਜੋ ਜਦੋਂ ਉਹ ਖਤਮ ਹੋ ਜਾਵੇ ਤਾਂ ਸਦੀਪਕ ਜੀਵਨ ਦੇ ਘਰ ਵਿੱਚ ਤੁਹਾਡਾ ਸਵਾਗਤ ਕੀਤਾ ਜਾਵੇ।
10“ਜਿਹੜਾ ਵਿਅਕਤੀ ਥੋੜ੍ਹੇ ਜਿਹੇ ਵਿੱਚ ਵੀ ਵਫ਼ਾਦਾਰ ਹੈ, ਉਹ ਜ਼ਿਆਦਾ ਵਿੱਚ ਵੀ ਵਫ਼ਾਦਾਰ ਹੁੰਦਾ ਹੈ; ਜਿਹੜਾ ਵਿਅਕਤੀ ਘੱਟ ਵਿੱਚ ਹੀ ਬੇਈਮਾਨੀ ਕਰਦਾ ਹੈ ਉਹ ਵੱਧ ਵਿੱਚ ਵੀ ਬੇਈਮਾਨ ਹੋਵੇਗਾ।
11ਇਸ ਲਈ ਜੇ ਤੁਸੀਂ ਦੁਨਿਆਵੀ ਦੌਲਤ ਨੂੰ ਸੰਭਾਲਣ ਵਿੱਚ ਭਰੋਸੇਯੋਗ ਨਹੀਂ ਹੋ ਤਾਂ ਸੱਚੇ ਧਨ ਨੂੰ ਸੰਭਾਲਣ ਲਈ ਤੁਹਾਡੇ ਉੱਤੇ ਕੌਣ ਭਰੋਸਾ ਕਰੇਂਗਾ?
12ਅਤੇ ਜੇ ਤੁਸੀਂ ਕਿਸੇ ਹੋਰ ਦੀ ਜਾਇਦਾਦ ਤੇ ਭਰੋਸੇਯੋਗ ਨਹੀਂ ਹੋ ਤਾਂ ਤੁਹਾਨੂੰ ਆਪਣੀ ਜਾਇਦਾਦ ਕੌਣ ਦੇਵੇਗਾ?