8ਕੀ ਉਹ ਆਪਣੇ ਸੇਵਕ ਨੂੰ ਇਸ ਤਰ੍ਹਾਂ ਨਹੀਂ ਕਹੇਗਾ, ‘ਮੇਰੇ ਲਈ ਖਾਣਾ ਤਿਆਰ ਕਰ ਅਤੇ ਆਪ ਵੀ ਤਿਆਰ ਹੋ ਜਾਓ ਜਦ ਤੱਕ ਮੈਂ ਖਾ-ਪੀ ਨਾ ਲਵਾਂ ਮੇਰਾ ਇੰਤਜ਼ਾਰ ਕਰ, ਉਸ ਤੋਂ ਬਾਅਦ ਤੂੰ ਵੀ ਖਾ-ਪੀ ਸਕਦਾ ਹਾਂ?’
9ਕੀ ਉਹ ਨੌਕਰ ਦਾ ਧੰਨਵਾਦ ਕਰੇਂਗਾ ਕਿਉਂਕਿ ਉਸ ਨੇ ਉਹੀ ਕੀਤਾ ਜੋ ਉਸ ਨੂੰ ਕਰਨ ਲਈ ਕਿਹਾ ਗਿਆ ਸੀ?
10ਇਸ ਲਈ ਤੁਹਾਨੂੰ ਵੀ, ਜਦੋਂ ਤੁਸੀਂ ਉਹ ਸਭ ਕੁਝ ਕਰ ਚੁੱਕੇ ਹੋ ਜੋ ਤੁਹਾਨੂੰ ਕਰਨ ਲਈ ਕਿਹਾ ਗਿਆ ਸੀ, ਤਾਂ ਤੁਸੀਂ ਕਹੋ, ‘ਅਸੀਂ ਅਯੋਗ ਨੌਕਰ ਹਾਂ; ਅਸੀਂ ਸਿਰਫ ਆਪਣਾ ਫਰਜ਼ ਨਿਭਾਇਆ ਹੈ।’ ”
11ਯੇਰੂਸ਼ਲੇਮ ਨੂੰ ਜਾਂਦੇ ਸਮੇਂ ਯਿਸ਼ੂ ਸਾਮਰਿਯਾ ਅਤੇ ਗਲੀਲ ਪ੍ਰਦੇਸ਼ ਦੀ ਸਰਹੱਦ ਦੇ ਵਿੱਚੋਂ ਦੀ ਲੰਘਿਆ।
12ਜਦੋਂ ਉਹ ਇੱਕ ਪਿੰਡ ਵੱਲ ਜਾ ਰਹੇ ਸੀ ਤਾਂ ਉਸ ਵੇਲੇ ਕੋੜ੍ ਨਾਲ ਪੀੜਤ ਦਸ ਆਦਮੀ ਯਿਸ਼ੂ ਨੂੰ ਮਿਲੇ। ਉਹ ਕੁਝ ਦੂਰੀ ਉੱਤੇ ਖੜ੍ਹੇ ਹੋ ਗਏ।