ਲੂਕਸ 19

“ਉਸ ਦੇ ਮਾਲਕ ਨੇ ਜਵਾਬ ਦਿੱਤਾ, ‘ਸ਼ਾਬਾਸ਼, ਮੇਰੇ ਚੰਗੇ ਸੇਵਕ! ਕਿਉਂਕਿ ਤੂੰ ਬਹੁਤ ਥੋੜ੍ਹੇ ਵਿੱਚ ਵਫ਼ਾਦਾਰ ਰਿਹਾ ਹੈ, ਇਸ ਲਈ ਤੂੰ ਹੋਰ ਦਸ ਸ਼ਹਿਰਾਂ ਦੀ ਜਿੰਮੇਦਾਰੀ ਸੰਭਾਲ।’

Luke 19:17 (UKJV) And he said unto him, Well, you good servant: because you have been faithful in a very little, have you authority over ten cities.

15“ਜਦੋਂ ਉਹ ਰਾਜਾ ਬਣ ਕੇ ਘਰ ਪਰਤਿਆ। ਤਦ ਉਸ ਨੇ ਉਹਨਾਂ ਨੌਕਰਾਂ ਨੂੰ ਸੱਦਿਆ ਤਾਂ ਜੋ ਉਹ ਜਾਣੇ ਕਿ ਜੋ ਪੈਸੇ ਉਸ ਨੇ ਉਹਨਾਂ ਨੂੰ ਦਿੱਤੇ ਸਨ, ਉਸ ਨਾਲ ਉਹਨਾਂ ਨੇ ਕੀ ਕਮਾਇਆ ਹੈ।

16“ਪਹਿਲਾਂ ਦਾਸ ਆਇਆ ਅਤੇ ਬੋਲਿਆ, ‘ਸ਼੍ਰੀਮਾਨ ਜੀ, ਤੁਹਾਡੇ ਦਿੱਤੇ ਦਸ ਸੋਨੇ ਦੇ ਸਿੱਕਿਆ ਤੋਂ ਮੈਂ ਦਸ ਹੋਰ ਕਮਾਏ ਹਨ।’

17“ਉਸ ਦੇ ਮਾਲਕ ਨੇ ਜਵਾਬ ਦਿੱਤਾ, ‘ਸ਼ਾਬਾਸ਼, ਮੇਰੇ ਚੰਗੇ ਸੇਵਕ! ਕਿਉਂਕਿ ਤੂੰ ਬਹੁਤ ਥੋੜ੍ਹੇ ਵਿੱਚ ਵਫ਼ਾਦਾਰ ਰਿਹਾ ਹੈ, ਇਸ ਲਈ ਤੂੰ ਹੋਰ ਦਸ ਸ਼ਹਿਰਾਂ ਦੀ ਜਿੰਮੇਦਾਰੀ ਸੰਭਾਲ।’

18“ਦੂਸਰਾ ਦਾਸ ਆਇਆ ਅਤੇ ਬੋਲਿਆ, ‘ਸ਼੍ਰੀਮਾਨ ਜੀ, ਤੁਹਾਡੇ ਦਿੱਤੇ ਦਸ ਸੋਨੇ ਦੇ ਸਿੱਕਿਆ ਤੋਂ ਮੈਂ ਪੰਜ ਹੋਰ ਕਮਾਏ ਹਨ।’

19“ਉਸ ਦੇ ਮਾਲਕ ਨੇ ਜਵਾਬ ਦਿੱਤਾ, ‘ਤੂੰ ਪੰਜ ਸ਼ਹਿਰਾਂ ਦੀ ਜਿੰਮੇਦਾਰੀ ਸੰਭਾਲ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.