1ਯਿਸ਼ੂ ਯੇਰੀਖ਼ੋ ਨਗਰ ਵਿੱਚ ਦਾਖਲ ਹੋਇਆ ਅਤੇ ਉੱਥੋਂ ਦੀ ਲੰਘ ਰਿਹਾ ਸੀ।
2ਉੱਥੇ ਜ਼ਕਖਾਇਯਾਸ ਨਾਮ ਦਾ ਇੱਕ ਆਦਮੀ ਸੀ, ਜਿਹੜਾ ਕਿ ਮੁੱਖ ਚੁੰਗੀ ਲੈਣ ਵਾਲਾ ਅਤੇ ਅਮੀਰ ਆਦਮੀ ਸੀ।
3ਉਹ ਇਹ ਵੇਖਣਾ ਚਾਹੁੰਦਾ ਸੀ ਕਿ ਯਿਸ਼ੂ ਕੌਣ ਹੈ, ਪਰ ਉਹ ਕੱਦ ਦਾ ਮਦਰਾ ਹੋਣ ਕਰਕੇ ਭੀੜ ਵਿੱਚੋਂ ਯਿਸ਼ੂ ਨੂੰ ਵੇਖ ਨਾ ਸਕਿਆ।
4ਤਾਂ ਉਹ ਯਿਸ਼ੂ ਨੂੰ ਵੇਖਣ ਲਈ ਅੱਗੇ ਭੱਜਿਆ ਅਤੇ ਇੱਕ ਗੂਲਰ ਦੇ ਰੁੱਖ ਤੇ ਚੜ੍ਹਿਆ, ਕਿਉਂਕਿ ਯਿਸ਼ੂ ਉਸੇ ਰਸਤੇ ਤੋਂ ਆ ਰਹੇ ਸੀ।
5ਜਦੋਂ ਯਿਸ਼ੂ ਉੱਥੇ ਪਹੁੰਚੇ, ਉਹਨਾਂ ਨੇ ਉੱਪਰ ਵੇਖਿਆ ਅਤੇ ਉਸ ਨੂੰ ਕਿਹਾ, “ਜ਼ਕਖਾਇਯਾਸ, ਤੁਰੰਤ ਹੇਠਾਂ ਆ ਜਾ। ਜ਼ਰੂਰੀ ਹੈ ਕਿ ਅੱਜ ਮੈਂ ਤੇਰੇ ਘਰ ਵਿੱਚ ਠਹਿਰਾ।”