ਲੂਕਸ 2

ਇਸ ਲਈ ਉਹ ਤੁਰੰਤ ਚੱਲ ਪਏ ਅਤੇ ਬੇਥਲੇਹੇਮ ਨਗਰ ਪਹੁੰਚ ਕੇ ਮਰਿਯਮ ਅਤੇ ਯੋਸੇਫ਼ ਅਤੇ ਉਸ ਬੱਚੇ ਨੂੰ ਵੇਖਿਆ ਜੋ ਖੁਰਲੀ ਵਿੱਚ ਪਿਆ ਹੋਇਆ ਸੀ।

Luke 2:16 (UKJV) And they came with haste, and found Mary, and Joseph, and the babe lying in a crib.

14“ਸਭ ਤੋਂ ਉੱਚੇ ਸਵਰਗ ਵਿੱਚ ਪਰਮੇਸ਼ਵਰ ਦੀ ਵਡਿਆਈ, ਅਤੇ ਧਰਤੀ ਤੇ ਜਿਨ੍ਹਾਂ ਉੱਤੇ ਪਰਮੇਸ਼ਵਰ ਦੀ ਕਿਰਪਾ ਦੀ ਨਿਗਾਹ ਹੋਈ ਹੈ, ਸ਼ਾਂਤੀ ਸਥਾਪਤ ਹੋਵੇ।”

15ਜਦੋਂ ਸਵਰਗਦੂਤ ਸਵਰਗ ਚੱਲੇ ਗਏ ਤਦ ਚਰਵਾਹਿਆਂ ਨੇ ਆਪਸ ਵਿੱਚ ਆਖਿਆ, “ਆਓ ਅਸੀਂ ਬੇਥਲੇਹੇਮ ਜਾ ਕੇ ਉਹ ਸਭ ਵੇਖੀਏ ਜਿਸ ਬਾਰੇ ਪ੍ਰਭੂ ਨੇ ਸਾਨੂੰ ਦੱਸਿਆ ਹੈ।”

16ਇਸ ਲਈ ਉਹ ਤੁਰੰਤ ਚੱਲ ਪਏ ਅਤੇ ਬੇਥਲੇਹੇਮ ਨਗਰ ਪਹੁੰਚ ਕੇ ਮਰਿਯਮ ਅਤੇ ਯੋਸੇਫ਼ ਅਤੇ ਉਸ ਬੱਚੇ ਨੂੰ ਵੇਖਿਆ ਜੋ ਖੁਰਲੀ ਵਿੱਚ ਪਿਆ ਹੋਇਆ ਸੀ।

17ਜਦੋਂ ਉਹਨਾਂ ਨੇ ਉਸ ਬੱਚੇ ਨੂੰ ਵੇਖਿਆ ਤਾਂ ਉਹਨਾਂ ਨੇ ਉਸ ਸੰਦੇਸ਼ ਨੂੰ ਫ਼ੈਲਾਇਆ ਜਿਹੜਾ ਇਸ ਬੱਚੇ ਬਾਰੇ ਉਹਨਾਂ ਨੂੰ ਕਿਹਾ ਗਿਆ ਸੀ।

18ਸਾਰੇ ਸੁਨਣ ਵਾਲਿਆਂ ਲਈ ਚਰਵਾਹਿਆਂ ਦਾ ਇਹ ਸੰਦੇਸ਼ ਹੈਰਾਨੀ ਦਾ ਵਿਸ਼ਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.