ਲੂਕਸ 2

ਮਰਿਯਮ ਅਤੇ ਯੋਸੇਫ਼ ਨੂੰ ਯਿਸ਼ੂ ਦੀ ਇਸ ਗੱਲ ਦਾ ਮਤਲਬ ਸਮਝ ਨਹੀਂ ਆਇਆ।

Luke 2:50 (UKJV) And they understood not the saying which he spoke unto them.

48ਉਸ ਦੇ ਮਾਤਾ-ਪਿਤਾ ਉਸ ਨੂੰ ਵੇਖ ਕੇ ਹੈਰਾਨ ਹੋਏ। ਯਿਸ਼ੂ ਦੀ ਮਾਂ ਨੇ ਉਸ ਨੂੰ ਸਵਾਲ ਕੀਤਾ, “ਪੁੱਤਰ! ਤੁਸੀਂ ਸਾਡੇ ਨਾਲ ਅਜਿਹਾ ਕਿਉਂ ਕੀਤਾ? ਤੁਹਾਡੇ ਪਿਤਾ ਅਤੇ ਮੈਂ ਤੁਹਾਨੂੰ ਕਿੰਨੀ ਬੇਚੈਨੀ ਨਾਲ ਲੱਭ ਰਹੇ ਸੀ!”

49ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਕੀ ਤੁਹਾਨੂੰ ਪਤਾ ਨਹੀਂ ਸੀ ਕਿ ਮੈਨੂੰ ਮੇਰੇ ਪਿਤਾ ਜੀ ਦੇ ਘਰ ਹੋਣਾ ਚਾਹੀਦਾ ਹੈ?”

50ਮਰਿਯਮ ਅਤੇ ਯੋਸੇਫ਼ ਨੂੰ ਯਿਸ਼ੂ ਦੀ ਇਸ ਗੱਲ ਦਾ ਮਤਲਬ ਸਮਝ ਨਹੀਂ ਆਇਆ।

51ਯਿਸ਼ੂ ਆਪਣੇ ਮਾਪਿਆਂ ਨਾਲ ਨਾਜ਼ਰੇਥ ਵਾਪਸ ਆਏ ਅਤੇ ਉਹਨਾਂ ਦੇ ਆਗਿਆਕਾਰੀ ਰਹੇ। ਉਹਨਾਂ ਦੀ ਮਾਤਾ ਨੇ ਇਹ ਸਭ ਚੀਜ਼ਾਂ ਆਪਣੇ ਦਿਲ ਵਿੱਚ ਸਾਂਭ ਕੇ ਰੱਖੀਆਂ।

52ਯਿਸ਼ੂ ਬੁੱਧ ਅਤੇ ਕੱਦ ਅਤੇ ਪਰਮੇਸ਼ਵਰ ਤੇ ਮਨੁੱਖਾਂ ਦੀ ਕਿਰਪਾ ਵਿੱਚ ਵੱਧਦਾ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.