31ਫਿਰ ਤੀਜੇ ਭਰਾ ਨੇ ਉਸ ਨਾਲ ਵਿਆਹ ਕਰਵਾ ਲਿਆ ਅਤੇ ਉਸੇ ਤਰ੍ਹਾਂ ਉਹ ਸੱਤੇ ਬੇ-ਔਲਾਦ ਹੀ ਮਰ ਗਏ।
32ਅੰਤ ਵਿੱਚ, ਉਹ ਔਰਤ ਵੀ ਮਰ ਗਈ।
33ਤਾਂ ਫਿਰ, ਪੁਨਰ-ਉਥਾਨ ਵਾਲੇ ਦਿਨ ਉਹ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਸੱਤਾ ਨੇ ਉਸ ਨਾਲ ਵਿਆਹ ਕਰਵਾਇਆ ਸੀ।”
34ਯਿਸ਼ੂ ਨੇ ਜਵਾਬ ਦਿੱਤਾ, “ਇਸੇ ਯੁੱਗ ਦੇ ਲੋਕ ਵਿਆਹ ਕਰਾਉਂਦੇ ਹਨ ਅਤੇ ਵਿਆਹ ਲਈ ਦਿੱਤੇ ਜਾਂਦੇ ਹਨ।
35ਪਰ ਜਿਹੜੇ ਲੋਕ ਆਉਣ ਵਾਲੇ ਯੁੱਗ ਵਿੱਚ ਅਤੇ ਪੁਨਰ-ਉਥਾਨ ਦੇ ਯੋਗ ਮੰਨੇ ਜਾਂਦੇ ਹਨ ਉਹ ਨਾ ਤਾਂ ਵਿਆਹ ਕਰਾਉਣਗੇ ਅਤੇ ਨਾ ਹੀ ਉਹਨਾਂ ਦੇ ਵਿਆਹ ਹੋਣਗੇ।