29ਅਤੇ ਮੈਂ ਤੁਹਾਨੂੰ ਇੱਕ ਰਾਜ ਦਿੰਦਾ ਹਾਂ, ਜਿਵੇਂ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ,
30ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੇ ਮੇਜ਼ ਤੇ ਬੈਠ ਕੇ ਖਾ ਸਕੋ ਅਤੇ ਸਿੰਘਾਸਣਾਂ ਤੇ ਬਿਰਾਜਮਾਨ ਹੋ ਕੇ ਇਸਰਾਏਲ ਦੇ ਬਾਰ੍ਹਾਂ ਗੋਤਾਂ ਦਾ ਨਿਆਂ ਕਰੋ।
31“ਸ਼ਿਮਓਨ, ਸ਼ਿਮਓਨ, ਸ਼ੈਤਾਨ ਨੇ ਤੁਹਾਨੂੰ ਸਾਰਿਆਂ ਨੂੰ ਕਣਕ ਦੀ ਤਰ੍ਹਾਂ ਅਲੱਗ ਕਰਨ ਦੀ ਆਗਿਆ ਲੈ ਲਈ ਹੈ।
32ਸ਼ਿਮਓਨ, ਮੈਂ ਤੇਰੇ ਲਈ ਪ੍ਰਾਰਥਨਾ ਕੀਤੀ ਹੈ ਤਾਂ ਜੋ ਤੇਰਾ ਵਿਸ਼ਵਾਸ ਬਣਿਆ ਰਹੇ। ਅਤੇ ਜਦੋਂ ਤੂੰ ਵਾਪਸ ਮੁੜੇ ਤਾਂ ਆਪਣੇ ਭਰਾਵਾਂ ਨੂੰ ਵਿਸ਼ਵਾਸ ਵਿੱਚ ਤਕੜਾ ਕਰੀਂ।”
33ਪਰ ਪਤਰਸ ਨੇ ਯਿਸ਼ੂ ਨੂੰ ਉੱਤਰ ਦਿੱਤਾ, “ਪ੍ਰਭੂ, ਮੈਂ ਤੁਹਾਡੇ ਨਾਲ ਕੈਦ ਅਤੇ ਮੌਤ ਤੱਕ ਵੀ ਜਾਣ ਲਈ ਤਿਆਰ ਹਾਂ।”