ਲੂਕਸ 22

ਅਤੇ ਜੇ ਮੈਂ ਤੁਹਾਨੂੰ ਪੁੱਛਦਾ, ਤੁਸੀਂ ਜਵਾਬ ਨਹੀਂ ਦਿੰਦੇ।

Luke 22:68 (UKJV) And if I also ask you, all of you will not answer me, nor let me go.

66ਸਵੇਰ ਵੇਲੇ ਬਜ਼ੁਰਗ, ਮੁੱਖ ਜਾਜਕਾਂ ਅਤੇ ਸ਼ਾਸਤਰੀ ਨੇ ਇਕੱਠੇ ਹੋਏ ਇੱਕ ਸਭਾ ਬੁਲਾਈ ਅਤੇ ਯਿਸ਼ੂ ਨੂੰ ਮਹਾਂ ਸਭਾ ਵਿੱਚ ਲੈ ਗਏ।

67ਉਹਨਾਂ ਨੇ ਕਿਹਾ, “ਜੇ ਤੂੰ ਮਸੀਹ ਹੈ, ਤਾਂ ਸਾਨੂੰ ਦੱਸ।” ਯਿਸ਼ੂ ਨੇ ਉੱਤਰ ਦਿੱਤਾ, “ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੋਗੇ,

68ਅਤੇ ਜੇ ਮੈਂ ਤੁਹਾਨੂੰ ਪੁੱਛਦਾ, ਤੁਸੀਂ ਜਵਾਬ ਨਹੀਂ ਦਿੰਦੇ।

69ਪਰ ਹੁਣ ਇਸ ਤੋਂ ਬਾਅਦ, ਮਨੁੱਖ ਦਾ ਪੁੱਤਰ ਸਰਵਸ਼ਕਤੀਮਾਨ ਪਰਮੇਸ਼ਵਰ ਦੇ ਸੱਜੇ ਹੱਥ ਬੈਠੇਗਾ।”

70ਉਹਨਾਂ ਸਾਰਿਆਂ ਨੇ ਪੁੱਛਿਆ, “ਕੀ ਤੂੰ ਫਿਰ ਪਰਮੇਸ਼ਵਰ ਦਾ ਪੁੱਤਰ ਹੈ?” ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਕਹਿੰਦੇ ਹੋ ਕਿ ਮੈਂ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.