ਲੂਕਸ 23

ਤੀਜੀ ਵਾਰ ਪਿਲਾਤੁਸ ਨੇ ਉਹਨਾਂ ਨਾਲ ਗੱਲ ਕੀਤੀ: “ਕਿਉਂ? ਇਸ ਆਦਮੀ ਨੇ ਕਿਹੜਾ ਜੁਰਮ ਕੀਤਾ ਹੈ? ਮੈਨੂੰ ਉਸ ਵਿੱਚ ਮੌਤ ਦੀ ਸਜ਼ਾ ਦਾ ਕੋਈ ਕਾਰਨ ਨਹੀਂ ਮਿਲਿਆ ਹੈ। ਇਸ ਲਈ ਮੈਂ ਉਸ ਨੂੰ ਸਜ਼ਾ ਦੇਵਾਂਗਾ ਅਤੇ ਫਿਰ ਉਸ ਨੂੰ ਰਿਹਾ ਕਰਾਂਗਾ।”

Luke 23:22 (UKJV) And he said unto them the third time, Why, what evil has he done? I have found no cause of death in him: I will therefore chastise him, and let him go.

20ਪਿਲਾਤੁਸ ਯਿਸ਼ੂ ਨੂੰ ਰਿਹਾ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਉਹਨਾਂ ਨੂੰ ਦੁਬਾਰਾ ਬੇਨਤੀ ਕੀਤੀ।

21ਪਰ ਉਹ ਚੀਕਦੇ ਰਹੇ, “ਉਸ ਨੂੰ ਸਲੀਬ ਦਿਓ! ਉਸ ਨੂੰ ਸਲੀਬ ਦਿਓ!”

22ਤੀਜੀ ਵਾਰ ਪਿਲਾਤੁਸ ਨੇ ਉਹਨਾਂ ਨਾਲ ਗੱਲ ਕੀਤੀ: “ਕਿਉਂ? ਇਸ ਆਦਮੀ ਨੇ ਕਿਹੜਾ ਜੁਰਮ ਕੀਤਾ ਹੈ? ਮੈਨੂੰ ਉਸ ਵਿੱਚ ਮੌਤ ਦੀ ਸਜ਼ਾ ਦਾ ਕੋਈ ਕਾਰਨ ਨਹੀਂ ਮਿਲਿਆ ਹੈ। ਇਸ ਲਈ ਮੈਂ ਉਸ ਨੂੰ ਸਜ਼ਾ ਦੇਵਾਂਗਾ ਅਤੇ ਫਿਰ ਉਸ ਨੂੰ ਰਿਹਾ ਕਰਾਂਗਾ।”

23ਪਰ ਉੱਚੀ ਆਵਾਜ਼ ਵਿੱਚ ਉਹਨਾਂ ਨੇ ਜ਼ੋਰ ਦੇ ਕੇ ਮੰਗ ਕੀਤੀ ਕਿ ਉਸ ਨੂੰ ਸਲੀਬ ਦਿੱਤੀ ਜਾਵੇ, ਅਤੇ ਉਸ ਨੂੰ ਉਹਨਾਂ ਦੀ ਆਵਾਜ਼ ਅੱਗੇ ਝੁੱਕਣਾ ਪਿਆ।

24ਇਸ ਲਈ ਪਿਲਾਤੁਸ ਨੇ ਉਹਨਾਂ ਦੀ ਮੰਗ ਮੰਨਣ ਦਾ ਫ਼ੈਸਲਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.