16ਪਰ ਉਹਨਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਗਈਆਂ ਸਨ ਤਾਂ ਕਿ ਉਹ ਯਿਸ਼ੂ ਨੂੰ ਪਛਾਣ ਨਾ ਸਕਣ।
17ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਲੋਕ ਕਿਸ ਬਾਰੇ ਗੱਲ ਕਰ ਰਹੇ ਹੋ?” ਉਹ ਰੁਕ ਗਏ, ਉਹਨਾਂ ਦੇ ਚਿਹਰੇ ਤੇ ਉਦਾਸੀ ਸੀ।
18ਉਹਨਾਂ ਵਿੱਚੋਂ ਇੱਕ ਜਿਸ ਦਾ ਨਾਮ ਕਲੋਪਸ ਹੈ, ਉਸ ਨੇ ਉਹਨਾਂ ਨੂੰ ਪੁੱਛਿਆ, “ਕੀ ਤੁਸੀਂ ਇਕੱਲੇ ਵਿਦੇਸ਼ੀ ਹੋ ਜੋ ਯੇਰੂਸ਼ਲੇਮ ਦਾ ਦੌਰਾ ਕਰ ਰਹੇ ਹੋ ਅਤੇ ਤੁਹਾਨੂੰ ਨਹੀਂ ਪਤਾ ਕਿ ਇਨ੍ਹਾਂ ਦਿਨਾਂ ਵਿੱਚ ਇੱਥੇ ਕੀ ਵਾਪਰਿਆ ਹੈ?”
19ਯਿਸ਼ੂ ਨੇ ਪੁੱਛਿਆ, “ਕਿਹੜੀਆਂ ਚੀਜ਼ਾਂ?” ਉਹਨਾਂ ਨੇ ਉੱਤਰ ਦਿੱਤਾ, “ਨਾਜ਼ਰੇਥ ਵਾਸੀ ਯਿਸ਼ੂ ਬਾਰੇ ਉਹ ਇੱਕ ਨਬੀ ਸਨ, ਬੋਲਣ ਵਿੱਚ ਸ਼ਕਤੀਮਾਨ ਅਤੇ ਪਰਮੇਸ਼ਵਰ ਅਤੇ ਸਾਰੇ ਲੋਕਾਂ ਸਾਹਮਣੇ ਕੰਮ ਕਰਦੇ ਸਨ।
20ਮੁੱਖ ਜਾਜਕਾਂ ਅਤੇ ਸਾਡੇ ਸ਼ਾਸਕਾਂ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਉਹਨਾਂ ਨੂੰ ਸਲੀਬ ਦਿੱਤੀ।