ਲੂਕਸ 24

ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਕਿੰਨੇ ਮੂਰਖ ਹੋ, ਅਤੇ ਨਬੀਆਂ ਦੀਆਂ ਸਾਰੀਆਂ ਗੱਲਾਂ ਤੇ ਵਿਸ਼ਵਾਸ ਕਰਨ ਤੋਂ ਪਿੱਛੇ ਹਟ ਗਏ

Luke 24:25 (UKJV) Then he said unto them, O fools, and slow of heart to believe all that the prophets have spoken:

23ਪਰ ਉਹਨਾਂ ਨੂੰ ਯਿਸ਼ੂ ਦੀ ਲਾਸ਼ ਨਹੀਂ ਲੱਭੀ। ਉਹਨਾਂ ਨੇ ਬਾਹਰ ਆ ਕੇ ਸਾਨੂੰ ਦੱਸਿਆ ਕਿ ਉਹਨਾਂ ਨੇ ਦੂਤਾਂ ਦਾ ਦਰਸ਼ਨ ਵੇਖਿਆ ਸੀ, ਜਿਨ੍ਹਾਂ ਨੇ ਕਿਹਾ ਕਿ ਯਿਸ਼ੂ ਜਿਉਂਦੇ ਹਨ।

24ਤਦ ਸਾਡੇ ਕੁਝ ਸਾਥੀ ਕਬਰ ਉੱਤੇ ਗਏ ਅਤੇ ਉਹਨਾਂ ਨੇ ਇਹ ਉਵੇਂ ਪਾਇਆ ਜਿਵੇਂ ਔਰਤਾਂ ਨੇ ਕਿਹਾ ਸੀ, ਪਰ ਉਹਨਾਂ ਨੇ ਯਿਸ਼ੂ ਨੂੰ ਨਹੀਂ ਵੇਖਿਆ।”

25ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਕਿੰਨੇ ਮੂਰਖ ਹੋ, ਅਤੇ ਨਬੀਆਂ ਦੀਆਂ ਸਾਰੀਆਂ ਗੱਲਾਂ ਤੇ ਵਿਸ਼ਵਾਸ ਕਰਨ ਤੋਂ ਪਿੱਛੇ ਹਟ ਗਏ

26ਕੀ ਇਹ ਜ਼ਰੂਰੀ ਨਹੀਂ ਸੀ ਕਿ ਮਸੀਹ ਸਾਰੇ ਤਸੀਹੇ ਝੱਲ ਕੇ ਆਪਣੀ ਮਹਿਮਾ ਵਿੱਚ ਪ੍ਰਵੇਸ਼ ਕਰੇ?”

27ਅਤੇ ਯਿਸ਼ੂ ਨੇ ਮੋਸ਼ੇਹ ਅਤੇ ਸਾਰੇ ਨਬੀਆਂ ਤੋਂ ਸ਼ੁਰੂ ਕਰਦਿਆਂ, ਉਹਨਾਂ ਨੂੰ ਸਮਝਾਇਆ ਕਿ ਉਹਨਾਂ ਦੇ ਬਾਰੇ ਸਾਰੀਆਂ ਪੋਥੀਆਂ ਵਿੱਚ ਕੀ ਕਿਹਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.