34ਅਤੇ ਕਹਿ ਰਹੇ ਸਨ, “ਇਹ ਸੱਚ ਹੈ! ਪ੍ਰਭੂ ਜੀ ਉੱਠੇ ਹਨ ਅਤੇ ਸ਼ਿਮਓਨ ਨੂੰ ਦਿਖਾਈ ਦਿੱਤੇ ਹਨ।”
35ਤਦ ਉਹਨਾਂ ਦੋਵਾਂ ਨੇ ਦੱਸਿਆ ਕਿ ਰਸਤੇ ਵਿੱਚ ਕੀ ਹੋਇਆ ਸੀ, ਅਤੇ ਰੋਟੀ ਤੋੜਨ ਵੇਲੇ ਕਿਵੇਂ ਉਹਨਾਂ ਨੇ ਯਿਸ਼ੂ ਨੂੰ ਪਛਾਣ ਲਿਆ।
36ਜਦੋਂ ਉਹ ਇਸ ਬਾਰੇ ਗੱਲ ਕਰ ਹੀ ਰਹੇ ਸਨ, ਯਿਸ਼ੂ ਆਪ ਉਹਨਾਂ ਦੇ ਵਿੱਚਕਾਰ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ!”
37ਉਹ ਹੈਰਾਨ ਸਨ ਅਤੇ ਡਰ ਗਏ, ਇਹ ਸੋਚਦਿਆਂ ਕਿ ਉਹਨਾਂ ਨੇ ਇੱਕ ਭੂਤ ਵੇਖਿਆ ਹੈ।
38ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਪ੍ਰੇਸ਼ਾਨ ਕਿਉਂ ਹੋ, ਅਤੇ ਤੁਹਾਡੇ ਮਨ ਵਿੱਚ ਸ਼ੱਕ ਕਿਉਂ ਪੈਦਾ ਹੁੰਦਾ ਹੈ?