ਲੂਕਸ 24

‘ਇਹ ਜ਼ਰੂਰੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਪਾਪੀਆਂ ਦੇ ਹਵਾਲੇ ਕੀਤਾ ਜਾਵੇ, ਸਲੀਬ ਦਿੱਤੀ ਜਾਵੇ ਅਤੇ ਫਿਰ ਤੀਜੇ ਦਿਨ ਮਰੇ ਹੋਇਆ ਵਿੱਚੋਂ ਜੀ ਉੱਠਣ।’ ”

Luke 24:7 (UKJV) Saying, The Son of man must be delivered into the hands of sinful men, and be crucified, and the third day rise again.

5ਡਰਦੇ ਹੋਏ ਔਰਤਾਂ ਨੇ ਆਪਣੇ ਚਿਹਰੇ ਧਰਤੀ ਵੱਲ ਝੁਕਾਏ, ਪਰ ਆਦਮੀਆਂ ਨੇ ਉਹਨਾਂ ਨੂੰ ਕਿਹਾ, “ਤੁਸੀਂ ਜਿਉਂਦੇ ਆਦਮੀ ਨੂੰ ਮੁਰਦਿਆਂ ਵਿੱਚ ਕਿਉਂ ਲੱਭ ਰਹੀਆਂ ਹੋ?

6ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ! ਯਾਦ ਕਰੋ ਜਦੋਂ ਉਹ ਗਲੀਲ ਵਿੱਚ ਤੁਹਾਡੇ ਨਾਲ ਸੀ, ਉਸ ਨੇ ਤੁਹਾਨੂੰ ਕੀ ਕਿਹਾ ਸੀ:

7‘ਇਹ ਜ਼ਰੂਰੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਪਾਪੀਆਂ ਦੇ ਹਵਾਲੇ ਕੀਤਾ ਜਾਵੇ, ਸਲੀਬ ਦਿੱਤੀ ਜਾਵੇ ਅਤੇ ਫਿਰ ਤੀਜੇ ਦਿਨ ਮਰੇ ਹੋਇਆ ਵਿੱਚੋਂ ਜੀ ਉੱਠਣ।’ ”

8ਤਦ ਉਹਨਾਂ ਨੂੰ ਯਿਸ਼ੂ ਦੀਆਂ ਗੱਲਾਂ ਯਾਦ ਆਈਆਂ।

9ਜਦੋਂ ਉਹ ਔਰਤਾਂ ਕਬਰ ਤੋਂ ਵਾਪਸ ਆਈਆਂ ਤਾਂ ਉਹਨਾਂ ਨੇ ਇਹ ਸਭ ਗੱਲਾਂ ਗਿਆਰਾਂ ਚੇਲਿਆਂ ਅਤੇ ਹੋਰ ਸਭਨਾਂ ਨੂੰ ਦੱਸੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.