ਲੂਕਸ 3

ਜਦੋਂ ਹੰਨਾ ਅਤੇ ਕਯਾਫ਼ਾਸ ਮਹਾਂ ਜਾਜਕ ਦੀ ਪਦਵੀ ਉੱਤੇ ਸਨ; ਪਰਮੇਸ਼ਵਰ ਦਾ ਸੁਨੇਹਾ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੋਹਨ ਨੂੰ ਮਿਲਿਆ।

Luke 3:2 (UKJV) Annas and Caiaphas being the high priests, the word of God came unto John the son of Zacharias in the wilderness.

1ਰਾਜੇ ਕੈਸਰ ਤੀਬੇਰਿਯਾਸ ਦੇ ਰਾਜ ਦੇ ਪੰਦਰਵੇਂ ਸਾਲ ਸੀ। ਜਦੋਂ ਪੋਂਨਤੀਯਾਸ ਪਿਲਾਤੁਸ ਯਹੂਦਿਯਾ ਪ੍ਰਦੇਸ਼ ਦਾ ਰਾਜਪਾਲ ਅਤੇ ਹੇਰੋਦੇਸ ਗਲੀਲ ਪ੍ਰਦੇਸ਼ ਦਾ ਸ਼ਾਸਕ ਸੀ। ਉਸ ਦਾ ਵੱਡਾ ਭਰਾ ਫਿਲਿੱਪਾਸ ਇਤੂਰਿਆ ਅਤੇ ਤਰਖੋਨੀਤੀਸ ਪ੍ਰਦੇਸ਼ ਦਾ ਸ਼ਾਸਕ ਅਤੇ ਲਿਸਨਿਅਸ ਏਬਿਲੀਨ ਦਾ ਸ਼ਾਸਕ ਸੀ,

2ਜਦੋਂ ਹੰਨਾ ਅਤੇ ਕਯਾਫ਼ਾਸ ਮਹਾਂ ਜਾਜਕ ਦੀ ਪਦਵੀ ਉੱਤੇ ਸਨ; ਪਰਮੇਸ਼ਵਰ ਦਾ ਸੁਨੇਹਾ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੋਹਨ ਨੂੰ ਮਿਲਿਆ।

3ਯੋਹਨ ਯਰਦਨ ਨਦੀ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿੱਚ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ।

4ਜਿਵੇਂ ਕਿ ਇਹ ਯਸ਼ਾਯਾਹ ਨਬੀ ਦੀ ਕਿਤਾਬ ਵਿੱਚ ਲਿਖਿਆ ਹੋਇਆ ਹੈ: “ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼ ‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ; ਉਸ ਲਈ ਰਸਤਾ ਸਿੱਧਾ ਬਣਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.