22ਅਤੇ ਪਵਿੱਤਰ ਆਤਮਾ ਉਹ ਦੇ ਉੱਤੇ ਸਰੀਰਕ ਰੂਪ ਵਿੱਚ ਕਬੂਤਰ ਦੇ ਸਮਾਨ ਉੱਤਰਿਆ ਅਤੇ ਸਵਰਗ ਤੋਂ ਇੱਕ ਆਵਾਜ਼ ਸੁਣਾਈ ਦਿੱਤੀ: “ਤੂੰ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਤੇਰੇ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।”
23ਜਦੋਂ ਯਿਸ਼ੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ ਤਾਂ ਉਹ ਲਗਭਗ ਤੀਹ ਸਾਲਾਂ ਦਾ ਸੀ। ਜਿਵੇਂ ਲੋਕ ਸਮਝਦੇ ਸਨ ਉਹ ਯੋਸੇਫ਼ ਦਾ ਪੁੱਤਰ ਸੀ। ਯੋਸੇਫ਼ ਜਿਹੜਾ ਹੇਲੀ ਦਾ ਸੀ,
24ਹੇਲੀ ਮੱਥਾਤ ਦਾ ਮੱਥਾਤ ਲੇਵੀ ਦਾ, ਲੇਵੀ ਮੇਲਖ਼ੀ ਦਾ, ਮੇਲਖ਼ੀ ਯੰਨਨਾਈ ਦਾ, ਯੰਨਨਾਈ ਯੋਸੇਫ਼ ਦਾ,
25ਯੋਸੇਫ਼ ਮੱਤਾਥਿਆਹ ਦਾ, ਮੱਤਾਥਿਆਹ ਆਮੋਸ ਦਾ, ਆਮੋਸ ਨਹੂਮ ਦਾ, ਨਹੂਮ ਏਸਲੀ ਦਾ, ਏਸਲੀ ਨੱਗਾਈ ਦਾ,
26ਨੱਗਾਈ ਮਾਹਥ ਦਾ, ਮਾਹਥ ਮੱਤਾਥਿਆਹ ਦਾ, ਮੱਤਾਥਿਆਹ ਸੇਮੇਈ ਦਾ, ਸੇਮੇਈ ਯੋਸੇਖ਼ ਦਾ, ਯੋਸੇਖ਼ ਯੋਦਾ ਦਾ,