ਲੂਕਸ 6

ਉਹਨਾਂ ਸਾਰਿਆਂ ਵੱਲ ਵੇਖਦਿਆਂ, ਯਿਸ਼ੂ ਨੇ ਉਸ ਵਿਅਕਤੀ ਨੂੰ ਹੁਕਮ ਦਿੱਤਾ, “ਆਪਣਾ ਹੱਥ ਵਧਾ!” ਉਸ ਨੇ ਉਵੇਂ ਹੀ ਕੀਤਾ ਅਤੇ ਉਸ ਦਾ ਹੱਥ ਚੰਗਾ ਹੋ ਗਿਆ ਸੀ।

Luke 6:10 (UKJV) And looking round about upon them all, he said unto the man, Stretch forth your hand. And he did so: and his hand was restored whole as the other.

8ਯਿਸ਼ੂ ਜਾਣਦੇ ਸੀ ਕਿ ਉਹ ਕੀ ਸੋਚ ਰਹੇ ਹਨ। ਉਹਨਾਂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਉੱਠ! ਸਾਰਿਆਂ ਦੇ ਸਾਹਮਣੇ ਖੜ੍ਹਾ ਹੋ ਜਾ।” ਉਹ ਉੱਠਿਆ ਅਤੇ ਉੱਥੇ ਖੜ੍ਹਾ ਹੋ ਗਿਆ।

9ਤਾਂ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਨੂੰ ਇਹ ਦੱਸੋ, ਸਬਤ ਦੇ ਦਿਨ ਕੀ ਕਰਨਾ ਸਹੀ ਹੈ? ਭਲਿਆਈ ਜਾਂ ਬੁਰਾਈ? ਜਾਨ ਬਚਾਉਣਾ ਜਾਂ ਨਾਸ ਕਰਨਾ?”

10ਉਹਨਾਂ ਸਾਰਿਆਂ ਵੱਲ ਵੇਖਦਿਆਂ, ਯਿਸ਼ੂ ਨੇ ਉਸ ਵਿਅਕਤੀ ਨੂੰ ਹੁਕਮ ਦਿੱਤਾ, “ਆਪਣਾ ਹੱਥ ਵਧਾ!” ਉਸ ਨੇ ਉਵੇਂ ਹੀ ਕੀਤਾ ਅਤੇ ਉਸ ਦਾ ਹੱਥ ਚੰਗਾ ਹੋ ਗਿਆ ਸੀ।

11ਇਹ ਵੇਖ ਕੇ ਫ਼ਰੀਸੀ ਅਤੇ ਸ਼ਾਸਤਰੀ ਗੁੱਸੇ ਨਾਲ ਭੜਕ ਗਏ। ਉਹ ਆਪਸ ਵਿੱਚ ਵਿਚਾਰ ਕਰਨ ਲੱਗੇ ਕਿ ਯਿਸ਼ੂ ਨਾਲ ਕੀ ਕਰਨਾ ਹੈ।

12ਇੱਕ ਦਿਨ ਯਿਸ਼ੂ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚਲੇ ਗਏ ਅਤੇ ਸਾਰੀ ਰਾਤ ਪਰਮੇਸ਼ਵਰ ਅੱਗੇ ਉਹ ਪ੍ਰਾਰਥਨਾ ਕਰਦੇ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.