12ਇੱਕ ਦਿਨ ਯਿਸ਼ੂ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚਲੇ ਗਏ ਅਤੇ ਸਾਰੀ ਰਾਤ ਪਰਮੇਸ਼ਵਰ ਅੱਗੇ ਉਹ ਪ੍ਰਾਰਥਨਾ ਕਰਦੇ ਰਹੇ।
13ਜਦੋਂ ਸਵੇਰ ਹੋਈ ਉਹਨਾਂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਵਿੱਚੋਂ ਬਾਰ੍ਹਾਂ ਨੂੰ ਚੁਣਿਆ ਅਤੇ ਉਹਨਾਂ ਨੂੰ ਰਸੂਲ ਨਿਯੁਕਤ ਕੀਤਾ:
14ਸ਼ਿਮਓਨ, (ਜਿਸ ਨੂੰ ਯਿਸ਼ੂ ਨੇ ਪਤਰਸ ਨਾਮ ਦਿੱਤਾ) ਅਤੇ ਉਸ ਦਾ ਭਰਾ ਆਂਦਰੇਯਾਸ, ਯਾਕੋਬ, ਯੋਹਨ, ਫਿਲਿੱਪਾਸ, ਬਾਰਥੋਲੋਮੇਯਾਸ,
15ਮੱਤੀਯਾਹ, ਥੋਮਸ, ਯਾਕੋਬ, ਹਲਫੇਯਾਸ ਦਾ ਪੁੱਤਰ, ਰਾਸ਼ਟਰਵਾਦੀ ਸ਼ਿਮਓਨ,
16ਯਹੂਦਾਹ, ਯਾਕੋਬ ਦਾ ਪੁੱਤਰ, ਅਤੇ ਇਸਕਾਰਿਯੋਤ ਵਾਸੀ ਯਹੂਦਾਹ, ਜਿਸ ਨੇ ਯਿਸ਼ੂ ਨੂੰ ਧੋਖਾ ਦਿੱਤਾ ਸੀ।