ਲੂਕਸ 6

ਮੁਬਾਰਕ ਹੋ ਤੁਸੀਂ, ਜਦੋਂ ਲੋਕ ਮੇਰੇ ਨਾਮ ਦੇ ਕਾਰਨ ਤੁਹਾਨੂੰ ਨਫ਼ਰਤ ਕਰਦੇ ਹਨ, ਤੁਹਾਨੂੰ ਬਾਹਰ ਕੱਢਦੇ ਅਤੇ ਤੁਹਾਨੂੰ ਬੇਇੱਜ਼ਤ ਕਰਦੇ ਹਨ, ਮਨੁੱਖ ਦੇ ਪੁੱਤਰ ਦੇ ਕਾਰਨ ਮਨੁੱਖ ਦੇ ਪੁੱਤਰ ਦੇ ਕਾਰਨ ਤੁਹਾਡੇ ਨਾਮ ਬੁਰਾਈ ਕਰਨ ਵਾਲਾ ਘੋਸ਼ਿਤ ਕਰਦੇ ਹਨ।

Luke 6:22 (UKJV) Blessed are all of you, when men shall hate you, and when they shall separate you from their company, and shall reproach you, and cast out your name as evil, for the Son of man's sake.

20ਆਪਣੇ ਚੇਲਿਆਂ ਵੱਲ ਵੇਖਦਿਆਂ, ਯਿਸ਼ੂ ਨੇ ਕਿਹਾ: “ਮੁਬਾਰਕ ਹਨ ਉਹ ਜਿਹੜੇ ਗ਼ਰੀਬ ਹਨ, ਕਿਉਂਕਿ ਪਰਮੇਸ਼ਵਰ ਦਾ ਰਾਜ ਉਹਨਾਂ ਦਾ ਹੈ।

21ਮੁਬਾਰਕ ਹੋ ਤੁਸੀਂ ਜੋ ਭੁੱਖੇ ਹੋ, ਕਿਉਂਕਿ ਤੁਸੀਂ ਸੰਤੁਸ਼ਟ ਕੀਤੇ ਜਾਵੋਗੇ। ਮੁਬਾਰਕ ਹੋ ਤੁਸੀਂ ਜੋ ਹੁਣ ਰੋ ਰਹੇ ਹੋ, ਕਿਉਂਕਿ ਤੁਸੀਂ ਹੱਸੋਗੇ।

22ਮੁਬਾਰਕ ਹੋ ਤੁਸੀਂ, ਜਦੋਂ ਲੋਕ ਮੇਰੇ ਨਾਮ ਦੇ ਕਾਰਨ ਤੁਹਾਨੂੰ ਨਫ਼ਰਤ ਕਰਦੇ ਹਨ, ਤੁਹਾਨੂੰ ਬਾਹਰ ਕੱਢਦੇ ਅਤੇ ਤੁਹਾਨੂੰ ਬੇਇੱਜ਼ਤ ਕਰਦੇ ਹਨ, ਮਨੁੱਖ ਦੇ ਪੁੱਤਰ ਦੇ ਕਾਰਨ ਮਨੁੱਖ ਦੇ ਪੁੱਤਰ ਦੇ ਕਾਰਨ ਤੁਹਾਡੇ ਨਾਮ ਬੁਰਾਈ ਕਰਨ ਵਾਲਾ ਘੋਸ਼ਿਤ ਕਰਦੇ ਹਨ।

23“ਉਸ ਦਿਨ ਜਦੋਂ ਇਹ ਹੋਵੇ ਜਸ਼ਨ ਮਨਾਉ ਅਤੇ ਖੁਸ਼ੀ ਵਿੱਚ ਕੁੱਦੋ ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੋਵੇਗਾ। ਉਹਨਾਂ ਦੇ ਪੁਰਖਿਆਂ ਨੇ ਵੀ ਨਬੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ।

24“ਲਾਹਨਤ ਹੈ ਤੁਹਾਡੇ ਤੇ ਜੇ ਤੁਸੀਂ ਅਮੀਰ ਹੋ, ਤੁਸੀਂ ਆਪਣੇ ਸਾਰੇ ਸੁੱਖ ਭੋਗ ਚੁੱਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.