46“ਜਦੋਂ ਤੁਸੀਂ ਮੇਰੇ ਹੁਕਮਾਂਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਸੀਂ ਮੈਨੂੰ, ‘ਪ੍ਰਭੂ, ਪ੍ਰਭੂ,’ ਕਿਉਂ ਕਹਿੰਦੇ ਹੋ?
47ਜਿਵੇਂ ਕਿ ਹਰ ਕੋਈ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਸ਼ਬਦਾਂ ਨੂੰ ਸੁਣਦਾ ਹੈ ਅਤੇ ਉਹਨਾਂ ਤੇ ਅਮਲ ਕਰਦਾ ਹੈ, ਮੈਂ ਤੁਹਾਨੂੰ ਦਿਖਾਵਾਂਗਾ ਕਿ ਉਹ ਕਿਸ ਤਰ੍ਹਾਂ ਦੇ ਹਨ:
48ਉਹ ਉਸ ਆਦਮੀ ਦੀ ਤਰ੍ਹਾਂ ਹਨ ਜੋ ਘਰ ਬਣਾ ਰਿਹਾ ਹੈ, ਜਿਸ ਨੇ ਡੂੰਘੀ ਖੁਦਾਈ ਕੀਤੀ ਅਤੇ ਚੱਟਾਨ ਤੇ ਨੀਂਹ ਰੱਖੀ। ਜਦੋਂ ਹੜ੍ਹ ਆਇਆ ਤਾਂ ਉਸ ਘਰ ਨੂੰ ਟੱਕਰ ਮਾਰੀ ਪਰ ਉਸ ਨੂੰ ਹਿਲਾ ਨਾ ਸਕਿਆ ਕਿਉਂਕਿ ਉਹ ਘਰ ਮਜ਼ਬੂਤ ਸੀ।
49ਪਰ ਉਹ ਵਿਅਕਤੀ ਜੋ ਮੇਰਾ ਬਚਨ ਸੁਣਦਾ ਅਤੇ ਉਹਨਾਂ ਉੱਤੇ ਨਹੀਂ ਚੱਲਦਾ ਉਹ ਉਸ ਵਿਅਕਤੀ ਵਰਗਾ ਹੈ ਜਿਸ ਨੇ ਜ਼ਮੀਨ ਉੱਤੇ ਬਿਨਾਂ ਨੀਂਹ ਤੋਂ ਘਰ ਬਣਾਇਆ ਅਤੇ ਜਦੋਂ ਹੜ੍ਹ ਆਇਆ, ਉਹ ਘਰ ਡਿੱਗ ਗਿਆ ਅਤੇ ਨਾਸ ਹੋ ਗਿਆ।”