ਲੂਕਸ 9

ਯਿਸ਼ੂ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ, “ਸਫਰ ਲਈ ਕੁਝ ਵੀ ਆਪਣੇ ਨਾਲ ਨਾ ਲੈ ਕੇ ਜਾਣਾ, ਨਾ ਸੋਟੀ, ਨਾ ਝੋਲਾ, ਨਾ ਰੋਟੀ, ਨਾ ਕੋਈ ਪੈਸਾ ਅਤੇ ਨਾ ਹੀ ਕੋਈ ਕੱਪੜਾ।

Luke 9:3 (UKJV) And he said unto them, Take nothing for your journey, neither staves, nor pouch, neither bread, neither money; neither have two coats apiece.

1ਜਦੋਂ ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਦੁਸ਼ਟ ਆਤਮਾਵਾਂ ਨੂੰ ਕੱਢਣ ਅਤੇ ਰੋਗਾਂ ਨੂੰ ਠੀਕ ਕਰਨ ਦੀ ਸ਼ਕਤੀ ਅਤੇ ਅਧਿਕਾਰ ਦਿੱਤਾ।

2ਅਤੇ ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਬਿਮਾਰਾਂ ਨੂੰ ਚੰਗਾ ਕਰਨ ਲਈ ਭੇਜ ਦਿੱਤਾ।

3ਯਿਸ਼ੂ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ, “ਸਫਰ ਲਈ ਕੁਝ ਵੀ ਆਪਣੇ ਨਾਲ ਨਾ ਲੈ ਕੇ ਜਾਣਾ, ਨਾ ਸੋਟੀ, ਨਾ ਝੋਲਾ, ਨਾ ਰੋਟੀ, ਨਾ ਕੋਈ ਪੈਸਾ ਅਤੇ ਨਾ ਹੀ ਕੋਈ ਕੱਪੜਾ।

4ਜਿਸ ਵੀ ਘਰ ਵਿੱਚ ਤੁਸੀਂ ਦਾਖਲ ਹੋਵੋ, ਉੱਥੇ ਹੀ ਠਹਿਰੋ ਜਦੋਂ ਤੱਕ ਤੁਸੀਂ ਉਸ ਸ਼ਹਿਰ ਨੂੰ ਨਹੀਂ ਛੱਡ ਦਿੰਦੇ।

5ਜੇ ਲੋਕ ਤੁਹਾਨੂੰ ਸਵੀਕਾਰ ਨਹੀਂ ਕਰਦੇ ਤਾਂ ਉਸ ਨਗਰ ਤੋਂ ਬਾਹਰ ਚਲੇ ਜਾਓ ਅਤੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ ਤਾਂ ਜੋ ਇਹ ਉਹਨਾਂ ਦੇ ਵਿਰੁੱਧ ਗਵਾਹੀ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.