49ਯੋਹਨ ਨੇ ਉਹਨਾਂ ਨੂੰ ਦੱਸਿਆ, “ਗੁਰੂ ਜੀ, ਅਸੀਂ ਇੱਕ ਵਿਅਕਤੀ ਨੂੰ ਤੁਹਾਡੇ ਨਾਮ ਵਿੱਚ ਭੂਤਾਂ ਨੂੰ ਕੱਢਦੇ ਵੇਖਿਆ ਹੈ। ਅਸੀਂ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਸਾਡੇ ਵਿੱਚੋਂ ਨਹੀਂ ਹੈ।”
50ਯਿਸ਼ੂ ਨੇ ਕਿਹਾ, “ਉਸ ਨੂੰ ਨਾ ਰੋਕੋ! ਕਿਉਂਕਿ ਜਿਹੜਾ ਤੁਹਾਡੇ ਵਿਰੁੱਧ ਨਹੀਂ ਹੈ ਉਹ ਤੁਹਾਡੇ ਹੱਕ ਵਿੱਚ ਹੈ।”
51ਜਦੋਂ ਸਵਰਗ ਵਿੱਚ ਯਿਸ਼ੂ ਨੂੰ ਚੁੱਕਣ ਦਾ ਠਹਿਰਾਇਆ ਸਮਾਂ ਨੇੜੇ ਆਇਆ, ਤਾਂ ਸੋਚ ਸਮਝ ਕੇ ਯਿਸ਼ੂ ਨੇ ਆਪਣੇ ਪੈਰ ਯੇਰੂਸ਼ਲੇਮ ਸ਼ਹਿਰ ਵੱਲ ਵਧਾਏ।
52ਉਸ ਨੇ ਉਹਨਾਂ ਦੇ ਅੱਗੇ ਸੰਦੇਸ਼ਕ ਭੇਜੇ। ਉਹ ਸਾਮਰਿਯਾ ਖੇਤਰ ਦੇ ਇੱਕ ਪਿੰਡ ਵਿੱਚ ਯਿਸ਼ੂ ਦੇ ਆਉਣ ਦੀ ਤਿਆਰੀ ਲਈ ਪਹੁੰਚੇ ਸਨ।
53ਪਰ ਉੱਥੋਂ ਦੇ ਵਸਨੀਕਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ ਕਿਉਂਕਿ ਯਿਸ਼ੂ ਯੇਰੂਸ਼ਲੇਮ ਦੇ ਨਗਰ ਵੱਲ ਜਾ ਰਹੇ ਸਨ।