53ਪਰ ਉੱਥੋਂ ਦੇ ਵਸਨੀਕਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ ਕਿਉਂਕਿ ਯਿਸ਼ੂ ਯੇਰੂਸ਼ਲੇਮ ਦੇ ਨਗਰ ਵੱਲ ਜਾ ਰਹੇ ਸਨ।
54ਜਦੋਂ ਉਸ ਦੇ ਦੋ ਚੇਲੇ ਯਾਕੋਬ ਅਤੇ ਯੋਹਨ ਨੇ ਇਹ ਵੇਖਿਆ ਤਾਂ ਉਹਨਾਂ ਨੇ ਯਿਸ਼ੂ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਉਨ੍ਹਾਂ ਨੂੰ ਨਸ਼ਟ ਕਰਨ ਲਈ ਸਵਰਗ ਤੋਂ ਅੱਗ ਦਾ ਮੀਂਹ ਪਵਾਈਏ।”
55ਪਿੱਛੇ ਮੁੜ ਕੇ ਯਿਸ਼ੂ ਨੇ ਉਹਨਾਂ ਨੂੰ ਝਿੜਕਿਆ।
56ਅਤੇ ਉੱਥੋਂ ਯਿਸ਼ੂ ਅਤੇ ਉਸ ਦੇ ਚੇਲੇ ਕਿਸੇ ਹੋਰ ਪਿੰਡ ਵੱਲ ਨੂੰ ਚੱਲੇ ਗਏ।
57ਰਸਤੇ ਵਿੱਚ ਇੱਕ ਵਿਅਕਤੀ ਨੇ ਆਪਣੀ ਇੱਛਾ ਜ਼ਾਹਰ ਕੀਤੀ ਅਤੇ ਉਸ ਨੂੰ ਕਿਹਾ, “ਜਿੱਥੇ ਵੀ ਤੁਸੀਂ ਜਾਓਗੇ, ਮੈਂ ਤੁਹਾਡੇ ਪਿੱਛੇ ਚੱਲਾਂਗਾ।”