28ਇਸ ਖ਼ਬਰ ਦੀ ਧੁੰਮ ਤੇਜ਼ੀ ਨਾਲ ਗਲੀਲ ਪ੍ਰਦੇਸ਼ ਦੇ ਆਲੇ-ਦੁਆਲੇ ਸਭ ਜਗ੍ਹਾ ਫੈਲ ਗਈ।
29ਪ੍ਰਾਰਥਨਾ ਸਥਾਨ ਤੋਂ ਨਿਕਲ ਕੇ ਉਹ ਸਿੱਧੇ ਯਾਕੋਬ ਅਤੇ ਯੋਹਨ ਦੇ ਨਾਲ ਸ਼ਿਮਓਨ ਅਤੇ ਆਂਦਰੇਯਾਸ ਦੇ ਘਰ ਗਏ।
30ਉੱਥੇ ਸ਼ਿਮਓਨ ਦੀ ਸੱਸ ਬੁਖ਼ਾਰ ਦੇ ਨਾਲ ਮੰਜੇ ਤੇ ਪਈ ਹੋਈ ਸੀ ਅਤੇ ਉਹਨਾਂ ਨੇ ਝੱਟ ਯਿਸ਼ੂ ਨੂੰ ਇਸ ਦੀ ਖ਼ਬਰ ਕੀਤੀ।
31ਯਿਸ਼ੂ ਉਸ ਦੇ ਕੋਲ ਆਏ, ਉਸ ਦਾ ਹੱਥ ਫੜ ਕੇ ਉਸ ਨੂੰ ਉੱਠਾਇਆ ਅਤੇ ਉਸ ਦਾ ਬੁਖ਼ਾਰ ਜਾਂਦਾ ਰਿਹਾ ਅਤੇ ਉਹ ਉਹਨਾਂ ਦੀ ਸੇਵਾ ਕਰਨ ਲੱਗ ਪਈ।
32ਸ਼ਾਮ ਵੇਲੇ ਸੂਰਜ ਡੁੱਬਣ ਤੋਂ ਬਾਅਦ ਲੋਕ ਸਾਰੇ ਰੋਗੀਆਂ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਉਹਨਾਂ ਲੋਕਾਂ ਨੂੰ ਯਿਸ਼ੂ ਦੇ ਕੋਲ ਲਿਆਏ।