12ਅਗਲੇ ਦਿਨ ਜਦੋਂ ਉਹ ਬੈਥਨੀਆ ਤੋਂ ਜਾ ਰਹੇ ਸਨ, ਯਿਸ਼ੂ ਨੂੰ ਭੁੱਖ ਲੱਗੀ।
13ਅਤੇ ਉਹ ਦੂਰੋਂ ਹੰਜ਼ੀਰ ਦਾ ਇੱਕ ਹਰਾ-ਭਰਾ ਰੁੱਖ ਵੇਖ ਕੇ ਉਹ ਦੇ ਨੇੜੇ ਗਏ, ਕੀ ਜਾਣੀਏ ਜੋ ਉਸ ਤੋਂ ਕੁਝ ਲੱਭੇ ਪਰ ਜਦੋਂ ਉਹ ਉਸ ਦੇ ਨੇੜੇ ਆਇਆ ਤਾਂ ਪੱਤਿਆਂ ਤੋਂ ਬਿਨ੍ਹਾਂ ਹੋਰ ਕੁਝ ਨਾ ਪਾਇਆ ਕਿਉਂਕਿ ਹੰਜ਼ੀਰ ਦੇ ਫ਼ਲ ਦੇਣ ਦੀ ਰੁੱਤ ਨਹੀਂ ਸੀ।
14ਤਦ ਉਸਨੇ ਰੁੱਖ ਨੂੰ ਕਿਹਾ, “ਕੋਈ ਤੇਰਾ ਫ਼ਲ ਫੇਰ ਕਦੇ ਨਾ ਖਾਵੇ।” ਅਤੇ ਉਸਦੇ ਚੇਲਿਆਂ ਨੇ ਉਸਨੂੰ ਇਹ ਕਹਿੰਦੇ ਸੁਣਿਆ।
15ਉਹ ਯੇਰੂਸ਼ਲੇਮ ਵਿੱਚ ਆਏ, ਯਿਸ਼ੂ ਹੈਕਲ ਦੇ ਵਿਹੜੇ ਵਿੱਚ ਗਏ ਅਤੇ ਉਹਨਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਜਿਹੜੇ ਉੱਥੇ ਵਪਾਰ ਕਰ ਰਹੇ ਸਨ। ਉਹ ਨੇ ਪੈਸਾ ਬਦਲਣ ਵਾਲਿਆਂ ਦੀਆਂਂ ਮੇਜ਼ਾਂ ਅਤੇ ਕਬੂਤਰ ਵੇਚਣ ਵਾਲਿਆਂ ਦੀਆਂਂ ਚੌਂਕੀਆਂ ਉਲਟਾ ਦਿੱਤੀਆਂ,
16ਅਤੇ ਕਿਸੇ ਨੂੰ ਵੀ ਹੈਕਲ ਦੀਆਂਂ ਦਰਬਾਰਾਂ ਵਿੱਚ ਵਪਾਰ ਕਰਨ ਦੀ ਇਜਾਜ਼ਤ ਨਾ ਦਿੱਤੀ।