ਮਾਰਕਸ 12

ਯਿਸ਼ੂ ਉਸ ਜਗ੍ਹਾ ਦੇ ਬਿਲਕੁਲ ਕੋਲ ਬੈਠ ਗਿਆ ਜਿੱਥੇ ਚੜ੍ਹਾਵੇ ਚੜ੍ਹਾਏ ਗਏ ਸਨ ਅਤੇ ਭੀੜ ਨੂੰ ਆਪਣੇ ਪੈਸੇ ਹੈਕਲ ਦੇ ਖਜ਼ਾਨੇ ਵਿੱਚ ਪਾਉਂਦੇ ਵੇਖਿਆ। ਬਹੁਤ ਸਾਰੇ ਅਮੀਰ ਲੋਕਾਂ ਨੂੰ ਭਾਰੀ ਰਕਮਾਂ ਭੇਂਟ ਵਿੱਚ ਚੜ੍ਹਾਉਂਦੇ ਵੇਖਿਆ।

Mark 12:41 (UKJV) And Jesus sat opposite to the treasury, and beheld how the people cast money into the treasury: and many that were rich cast in much.

39ਉਹ ਪ੍ਰਾਰਥਨਾ ਸਥਾਨਾਂ ਵਿੱਚ ਮੁੱਖ ਆਸਨ ਅਤੇ ਦਾਅਵਤਾਂ ਵਿੱਚ ਮੁੱਖ ਸਥਾਨਾਂ ਉੱਤੇ ਬੈਠਣਾ ਚਾਹੁੰਦੇ ਹਨ।

40ਉਹ ਵਿਧਵਾਵਾਂ ਦੇ ਘਰ ਖੋਹ ਲੈਂਦੇ ਅਤੇ ਇੱਕ ਦਿਖਾਵੇ ਲਈ ਲੰਮੀਆਂ ਪ੍ਰਾਰਥਨਾ ਕਰਦੇ ਹਨ। ਇਨ੍ਹਾਂ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।”

41ਯਿਸ਼ੂ ਉਸ ਜਗ੍ਹਾ ਦੇ ਬਿਲਕੁਲ ਕੋਲ ਬੈਠ ਗਿਆ ਜਿੱਥੇ ਚੜ੍ਹਾਵੇ ਚੜ੍ਹਾਏ ਗਏ ਸਨ ਅਤੇ ਭੀੜ ਨੂੰ ਆਪਣੇ ਪੈਸੇ ਹੈਕਲ ਦੇ ਖਜ਼ਾਨੇ ਵਿੱਚ ਪਾਉਂਦੇ ਵੇਖਿਆ। ਬਹੁਤ ਸਾਰੇ ਅਮੀਰ ਲੋਕਾਂ ਨੂੰ ਭਾਰੀ ਰਕਮਾਂ ਭੇਂਟ ਵਿੱਚ ਚੜ੍ਹਾਉਂਦੇ ਵੇਖਿਆ।

42ਪਰ ਇੱਕ ਗਰੀਬ ਵਿਧਵਾ ਆਈ ਅਤੇ ਉਸ ਨੇ ਤਾਂਬੇ ਦੇ ਦੋ ਬਹੁਤ ਛੋਟੇ ਸਿੱਕੇ ਪਾਏ, ਜਿਸ ਦੀ ਕੀਮਤ ਬਹੁਤ ਘੱਟ ਸੀ।

43ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਉਂਦਿਆਂ ਯਿਸ਼ੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਸ ਗ਼ਰੀਬ ਵਿਧਵਾ ਨੇ ਹੋਰ ਸਭਨਾਂ ਨਾਲੋਂ ਖਜ਼ਾਨੇ ਵਿੱਚ ਵੱਧ ਪਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.