42ਪਰ ਇੱਕ ਗਰੀਬ ਵਿਧਵਾ ਆਈ ਅਤੇ ਉਸ ਨੇ ਤਾਂਬੇ ਦੇ ਦੋ ਬਹੁਤ ਛੋਟੇ ਸਿੱਕੇ ਪਾਏ, ਜਿਸ ਦੀ ਕੀਮਤ ਬਹੁਤ ਘੱਟ ਸੀ।
43ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਉਂਦਿਆਂ ਯਿਸ਼ੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਸ ਗ਼ਰੀਬ ਵਿਧਵਾ ਨੇ ਹੋਰ ਸਭਨਾਂ ਨਾਲੋਂ ਖਜ਼ਾਨੇ ਵਿੱਚ ਵੱਧ ਪਾਇਆ ਹੈ।
44ਉਹਨਾਂ ਸਾਰਿਆਂ ਨੇ ਆਪਣੇ ਵਧੇਰੇ ਵਿੱਚੋਂ ਕੁਝ ਦਿੱਤਾ ਹੈ। ਪਰ ਇਸ ਵਿਧਵਾ ਨੇ ਆਪਣੀ ਗ਼ਰੀਬੀ ਵਿੱਚੋਂ ਆਪਣੀ ਸਾਰੀ ਜੀਵਨ ਪੂੰਜੀ ਦੇ ਦਿੱਤੀ ਹੈ ਉਹ ਸਭ ਜਿਸ ਉੱਤੇ ਉਸ ਨੇ ਜਿਉਣਾ ਸੀ।”