ਮਾਰਕਸ 14

ਉਹ ਨੰਗਾ ਹੀ ਭੱਜ ਗਿਆ, ਅਤੇ ਆਪਣੇ ਕੱਪੜੇ ਨੂੰ ਪਿੱਛੇ ਛੱਡ ਗਿਆ।

Mark 14:52 (UKJV) And he left the linen cloth, and fled from them naked.

50ਤਦ ਸਾਰੇ ਚੇਲੇ ਯਿਸ਼ੂ ਨੂੰ ਛੱਡ ਕੇ ਭੱਜ ਗਏ।

51ਇੱਕ ਜਵਾਨ ਆਦਮੀ, ਜਿਸਨੇ ਇੱਕ ਮਖਮਲ ਦੀ ਚਾਦਰ ਨੂੰ ਛੱਡ ਕੁਝ ਵੀ ਨਹੀਂ ਪਾਇਆ ਹੋਇਆ ਸੀ ਅਤੇ ਯਿਸ਼ੂ ਦੇ ਮਗਰ ਤੁਰ ਪਿਆ। ਜਦੋਂ ਉਹਨਾਂ ਨੇ ਉਸ ਨੂੰ ਫੜਨਾ ਚਾਹਿਆ,

52ਉਹ ਨੰਗਾ ਹੀ ਭੱਜ ਗਿਆ, ਅਤੇ ਆਪਣੇ ਕੱਪੜੇ ਨੂੰ ਪਿੱਛੇ ਛੱਡ ਗਿਆ।

53ਉਹ ਯਿਸ਼ੂ ਨੂੰ ਮਹਾਂ ਜਾਜਕ ਕੋਲ ਲੈ ਗਏ ਅਤੇ ਸਾਰੇ ਮੁੱਖ ਜਾਜਕਾਂ, ਬਜ਼ੁਰਗ ਅਤੇ ਨੇਮ ਦੇ ਉਪਦੇਸ਼ਕ ਇੱਕਠੇ ਹੋਏ।

54ਪਤਰਸ ਕੁਝ ਦੂਰੀ ਤੇ ਯਿਸ਼ੂ ਦੇ ਪਿੱਛੇ-ਪਿੱਛੇ ਚਲਦਾ ਹੋਇਆ, ਮਹਾਂ ਜਾਜਕ ਦੇ ਵਿਹੜੇ ਵਿੱਚ ਆ ਪਹੁੰਚਿਆ। ਉੱਥੇ ਉਹ ਪਹਿਰੇਦਾਰਾਂ ਨਾਲ ਬੈਠ ਕੇ ਅੱਗ ਸੇਕਣ ਲੱਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.