ਮਾਰਕਸ 14

ਫਿਰ ਵੀ ਉਹਨਾਂ ਦੀ ਗਵਾਹੀ ਨਹੀਂ ਮਿਲਦੀ ਸੀ।

Mark 14:59 (UKJV) But neither so did their witness agree together.

57ਤਦ ਕੁਝ ਲੋਕ ਖੜ੍ਹੇ ਹੋ ਗਏ ਅਤੇ ਉਸ ਦੇ ਵਿਰੁੱਧ ਇਹ ਝੂਠੀ ਗਵਾਹੀ ਦਿੱਤੀ:

58“ਅਸੀਂ ਉਸ ਨੂੰ ਇਹ ਕਹਿੰਦੇ ਸੁਣਿਆ, ‘ਮੈਂ ਮਨੁੱਖਾਂ ਦੇ ਹੱਥਾਂ ਨਾਲ ਬਣੀ ਇਸ ਹੈਕਲ ਨੂੰ ਢਾਹ ਦੇਵਾਂਗਾ ਅਤੇ ਤਿੰਨਾਂ ਦਿਨਾਂ ਵਿੱਚ ਇੱਕ ਹੋਰ ਬਣਾਵਾਂਗਾ, ਜਿਹੜਾ ਹੱਥਾਂ ਨਾਲ ਨਹੀਂ ਬਣਾਇਆ ਹੋਵੇਗਾ।’ ”

59ਫਿਰ ਵੀ ਉਹਨਾਂ ਦੀ ਗਵਾਹੀ ਨਹੀਂ ਮਿਲਦੀ ਸੀ।

60ਤਦ ਮਹਾਂ ਜਾਜਕ ਨੇ ਖੜ੍ਹੇ ਹੋ ਕੇ ਉਹਨਾਂ ਦੇ ਸਾਮ੍ਹਣੇ ਯਿਸ਼ੂ ਨੂੰ ਪੁੱਛਿਆ, “ਕੀ ਤੂੰ ਕੁਝ ਜਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦੇ ਰਹੇ ਹਨ?”

61ਪਰ ਯਿਸ਼ੂ ਚੁੱਪ ਹੀ ਰਿਹਾ ਅਤੇ ਕੋਈ ਜਵਾਬ ਨਾ ਦਿੱਤਾ। ਮਹਾਂ ਜਾਜਕ ਨੇ ਉਸ ਨੂੰ ਫਿਰ ਪੁੱਛਿਆ, “ਕੀ ਤੂੰ ਮਸੀਹ, ਪਰਮ ਪ੍ਰਧਾਨ ਦਾ ਪੁੱਤਰ ਹੈਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.