69ਜਦੋਂ ਨੌਕਰ ਕੁੜੀ ਨੇ ਉਸ ਨੂੰ ਉੱਥੇ ਵੇਖਿਆ ਤਾਂ ਉਸ ਨੇ ਦੁਬਾਰਾ ਖੜ੍ਹੇ ਲੋਕਾਂ ਨੂੰ ਕਿਹਾ, “ਇਹ ਵਿਅਕਤੀ ਵੀ ਉਹਨਾਂ ਵਿੱਚੋਂ ਇੱਕ ਹੈ।”
70ਦੁਬਾਰਾ ਉਸ ਨੇ ਇਸ ਤੋਂ ਇਨਕਾਰ ਕੀਤਾ। ਥੋੜ੍ਹੀ ਦੇਰ ਬਾਅਦ, ਜਿਹੜੇ ਲੋਕ ਖੜ੍ਹੇ ਸਨ ਉਹਨਾਂ ਨੇ ਪਤਰਸ ਨੂੰ ਕਿਹਾ, “ਸੱਚ-ਮੁੱਚ ਤੂੰ ਉਹਨਾਂ ਵਿੱਚੋਂ ਇੱਕ ਹੋ, ਕਿਉਂਕਿ ਤੂੰ ਵੀ ਗਲੀਲੀ ਵਾਸੀ ਹੈ।”
71ਪਤਰਸ ਸ਼ਰਾਪਾਂ ਨੂੰ ਬੁਲਾਉਂਦਾ ਹੋਇਆ ਉਹਨਾਂ ਅੱਗੇ ਸੋਂਹਾ ਖਾਂਦਾ ਹੈ ਕਿ, “ਮੈਂ ਇਸ ਮਨੁੱਖ ਨੂੰ ਨਹੀਂ ਜਾਣਦਾ ਜਿਸ ਬਾਰੇ ਤੁਸੀਂ ਗੱਲ ਕਰ ਰਹੇ ਹੋ।”
72ਤੁਰੰਤ ਹੀ ਕੁੱਕੜ ਨੇ ਦੂਜੀ ਵਾਰ ਬਾਂਗ ਦਿੱਤੀ। ਤਦ ਪਤਰਸ ਨੂੰ ਯਾਦ ਆਇਆ ਕਿ ਯਿਸ਼ੂ ਨੇ ਉਸਨੂੰ ਕੀ ਕਿਹਾ ਸੀ: “ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।” ਅਤੇ ਉਹ ਟੁੱਟ ਗਿਆ ਅਤੇ ਰੋਇਆ।