9ਭੀੜ ਕਾਰਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਉਸ ਲਈ ਇੱਕ ਛੋਟੀ ਜਿਹੀ ਕਿਸ਼ਤੀ ਤਿਆਰ ਕਰਨ ਤਾਂ ਜੋ ਭੀੜ ਉਹਨਾਂ ਨੂੰ ਦਬਾ ਨਾ ਲਵੇ।
10ਯਿਸ਼ੂ ਨੇ ਅਨੇਕਾਂ ਨੂੰ ਚੰਗਾ ਕੀਤਾ ਸੀ, ਇਸ ਕਾਰਨ ਸਾਰੇ ਜੋ ਰੋਗੀ ਸਨ, ਉਹ ਉਸ ਨੂੰ ਸਿਰਫ ਛੂਹਣ ਲਈ ਉਸ ਉੱਤੇ ਡਿੱਗਦੇ ਜਾਂਦੇ ਸਨ।
11ਜਦੋਂ ਕਦੇ ਦੁਸ਼ਟ ਆਤਮਾਵਾਂ ਉਹਨਾਂ ਦੇ ਸਾਹਮਣੇ ਆਉਂਦੀ ਸੀ, ਉਹ ਉਹਨਾਂ ਦੇ ਸਾਹਮਣੇ ਡਿੱਗ ਕੇ ਚੀਖ-ਚੀਖ ਕੇ ਕਹਿੰਦੀਆਂ ਸੀ, “ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ!”
12ਪਰ ਯਿਸ਼ੂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸਣ।
13ਇਸ ਦੇ ਬਾਅਦ ਯਿਸ਼ੂ ਪਹਾੜ ਉੱਤੇ ਚਲੇ ਗਏ ਅਤੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ, ਉੱਥੇ ਉਹ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ, ਉਹ ਉਸ ਦੇ ਕੋਲ ਆਏ।