ਮਾਰਕਸ 6

ਜਦੋਂ ਸਬਤ ਦਾ ਦਿਨ ਆਇਆ, ਯਿਸ਼ੂ ਨੇ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਉਸ ਨੂੰ ਸੁਣਿਆ ਹੈਰਾਨ ਹੋਏ। ਉਹਨਾਂ ਨੇ ਪੁੱਛਿਆ, “ਇਸ ਆਦਮੀ ਨੂੰ ਇਹ ਗੱਲਾਂ ਕਿੱਥੋਂ ਮਿਲੀਆਂ ਹਨ? ਇਹ ਕਿਹੜੀ ਬੁੱਧ ਹੈ ਜੋ ਉਸ ਨੂੰ ਦਿੱਤੀ ਗਈ ਹੈ? ਇਹ ਕਿਸ ਤਰ੍ਹਾਂ ਦੇ ਚਮਤਕਾਰ ਹਨ ਜੋ ਉਹ ਕਰ ਰਿਹਾ ਹੈ?

Mark 6:2 (UKJV) And when the sabbath day was come, he began to teach in the synagogue: and many hearing him were astonished, saying, From whence has this man these things? and what wisdom is this which is given unto him, that even such mighty works are wrought by his hands?

1ਪ੍ਰਭੂ ਯਿਸ਼ੂ ਉੱਥੋਂ ਤੁਰ ਕੇ ਆਪਣੇ ਸ਼ਹਿਰ ਨਾਜ਼ਰੇਥ ਵਿੱਚ ਆਏ ਅਤੇ ਉਹ ਦੇ ਚੇਲੇ ਉਹ ਦੇ ਪਿੱਛੇ ਹੋ ਤੁਰੇ।

2ਜਦੋਂ ਸਬਤ ਦਾ ਦਿਨ ਆਇਆ, ਯਿਸ਼ੂ ਨੇ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਉਸ ਨੂੰ ਸੁਣਿਆ ਹੈਰਾਨ ਹੋਏ। ਉਹਨਾਂ ਨੇ ਪੁੱਛਿਆ, “ਇਸ ਆਦਮੀ ਨੂੰ ਇਹ ਗੱਲਾਂ ਕਿੱਥੋਂ ਮਿਲੀਆਂ ਹਨ? ਇਹ ਕਿਹੜੀ ਬੁੱਧ ਹੈ ਜੋ ਉਸ ਨੂੰ ਦਿੱਤੀ ਗਈ ਹੈ? ਇਹ ਕਿਸ ਤਰ੍ਹਾਂ ਦੇ ਚਮਤਕਾਰ ਹਨ ਜੋ ਉਹ ਕਰ ਰਿਹਾ ਹੈ?

3ਕੀ ਇਹ ਤਰਖਾਣ ਨਹੀਂ ਹੈ? ਕੀ ਇਹ ਮਰਿਯਮ ਦਾ ਪੁੱਤਰ ਅਤੇ ਯਾਕੋਬ, ਯੋਸੇਸ, ਯਹੂਦਾਹ ਅਤੇ ਸ਼ਿਮਓਨ ਦਾ ਭਰਾ ਨਹੀਂ ਹੈ? ਕੀ ਉਸ ਦੀਆਂਂ ਭੈਣਾਂ ਇੱਥੇ ਸਾਡੇ ਨਾਲ ਨਹੀਂ ਹਨ?” ਇਸ ਉੱਤੇ ਉਨ੍ਹਾਂ ਨੇ ਮਸੀਹ ਯਿਸ਼ੂ ਨੂੰ ਸਵੀਕਾਰ ਨਾ ਕੀਤਾ।

4ਯਿਸ਼ੂ ਨੇ ਉਹਨਾਂ ਨੂੰ ਕਿਹਾ, “ਇੱਕ ਨਬੀ ਦਾ ਆਪਣੇ ਸ਼ਹਿਰ, ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਘਰ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.