36ਲੋਕਾਂ ਨੂੰ ਭੇਜ ਦਿਓ ਤਾਂ ਜੋ ਉਹ ਆਸ-ਪਾਸ ਦੇ ਇਲਾਕਿਆਂ ਅਤੇ ਪਿੰਡਾਂ ਵਿੱਚ ਜਾ ਸਕਣ ਅਤੇ ਆਪਣੇ ਲਈ ਖਾਣ ਨੂੰ ਕੁਝ ਖਰੀਦ ਸਕਣ।”
37ਪਰ ਉਸਨੇ ਜਵਾਬ ਦਿੱਤਾ, “ਤੁਸੀਂ ਉਹਨਾਂ ਨੂੰ ਕੁਝ ਖਾਣ ਲਈ ਦਿਓ।” ਉਹਨਾਂ ਨੇ ਉਸ ਨੂੰ ਕਿਹਾ, “ਇੰਨੇ ਲੋਕਾਂ ਦੇ ਭੋਜਨ ਲਈ ਘੱਟੋ-ਘੱਟ ਦੋ ਸੌ ਦੀਨਾਰ ਖਰਚ ਹੋਣਗੇ। ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਉਨ੍ਹਾਂ ਲਈ ਇੰਨਾ ਭੋਜਨ ਲਿਆਈਏ?”
38ਯਿਸ਼ੂ ਨੇ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਜਾਓ ਅਤੇ ਵੇਖੋ।” ਜਦੋਂ ਉਹਨਾਂ ਨੇ ਪਤਾ ਕੀਤਾ, ਤਾਂ ਉਹਨਾਂ ਨੇ ਕਿਹਾ, “ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।”
39ਤਦ ਯਿਸ਼ੂ ਨੇ ਲੋਕਾਂ ਨੂੰ ਹਰੀ ਘਾਹ ਉੱਤੇ ਸਮੂਹ ਵਿੱਚ ਬੈਠਣ ਲਈ ਕਿਹਾ।
40ਇਸ ਲਈ ਉਹ ਸੌ-ਸੌ ਅਤੇ ਪੰਜਾਹ-ਪੰਜਾਹ ਦੇ ਸਮੂਹਾਂ ਵਿੱਚ ਬੈਠ ਗਏ।