47ਬਾਅਦ ਵਿੱਚ ਉਸ ਰਾਤ, ਕਿਸ਼ਤੀ ਝੀਲ ਦੇ ਵਿੱਚਕਾਰ ਸੀ ਅਤੇ ਉਹ ਜ਼ਮੀਨ ਉੱਤੇ ਇਕੱਲਾ ਸੀ।
48ਉਹਨਾਂ ਨੇ ਚੇਲਿਆਂ ਨੂੰ ਸਮੁੰਦਰ ਵਿੱਚ ਕਿਸ਼ਤੀ ਸੰਭਾਲਣ ਲਈ ਔਖਿਆ ਹੁੰਦਿਆਂ ਵੇਖਿਆ, ਕਿਉਂਕਿ ਹਵਾ ਉਹਨਾਂ ਦੇ ਵਿਰੁੱਧ ਸੀ। ਸਵੇਰ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ, ਯਿਸ਼ੂ ਝੀਲ ਉੱਤੇ ਤੁਰਦਿਆਂ ਉਹਨਾਂ ਦੇ ਕੋਲ ਗਿਆ। ਉਹ ਉਹਨਾਂ ਦੇ ਕੋਲੋਂ ਲੰਘਣ ਵਾਲਾ ਸੀ,
49ਪਰ ਜਦੋਂ ਉਹਨਾਂ ਨੇ ਯਿਸ਼ੂ ਨੂੰ ਝੀਲ ਦੇ ਪਾਣੀ ਉੱਤੇ ਤੁਰਦੇ ਵੇਖਿਆ, ਤਾਂ ਉਹਨਾਂ ਨੇ ਸੋਚਿਆ ਕਿ ਉਹ ਇੱਕ ਭੂਤ ਹੈ। ਉਹ ਸਭ ਚੀਕਾਂ ਮਾਰਨ ਲੱਗੇ,
50ਕਿਉਂਕਿ ਉਹਨਾਂ ਸਾਰਿਆਂ ਨੇ ਉਸਨੂੰ ਵੇਖਿਆ ਅਤੇ ਘਬਰਾ ਗਏ! ਤੁਰੰਤ ਹੀ ਯਿਸ਼ੂ ਨੇ ਉਹਨਾਂ ਨੂੰ ਆਖਿਆ, “ਹੌਸਲਾ ਰੱਖੋ! ਡਰੋ ਨਾ, ਇਹ ਮੈਂ ਹਾਂ।”
51ਤਦ ਉਹ ਉਹਨਾਂ ਨਾਲ ਕਿਸ਼ਤੀ ਉੱਤੇ ਚੜ੍ਹ ਗਿਆ ਅਤੇ ਹਵਾ ਰੁਕ ਗਈ। ਉਹ ਬਹੁਤ ਹੈਰਾਨ ਹੋਏ।