5ਉਹ ਉੱਥੇ ਕੋਈ ਚਮਤਕਾਰ ਨਹੀਂ ਕਰ ਸਕੇ ਅਤੇ ਉਸ ਨੇ ਕੁਝ ਬਿਮਾਰ ਲੋਕਾਂ ਉੱਤੇ ਹੱਥ ਰੱਖ ਕੇ ਅਤੇ ਉਹਨਾਂ ਨੂੰ ਚੰਗਾ ਕੀਤਾ।
6ਮਸੀਹ ਯਿਸ਼ੂ ਉਨ੍ਹਾਂ ਦੇ ਅਵਿਸ਼ਵਾਸ ਉੱਤੇ ਬਹੁਤ ਹੈਰਾਨ ਹੋਇਆ। ਤਦ ਯਿਸ਼ੂ ਨੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਉਪਦੇਸ਼ ਦਿੱਤੇ।
7ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਦੋ-ਦੋ ਕਰ ਕੇ ਭੇਜਿਆ ਅਤੇ ਉਹਨਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ।
8ਇਹ ਉਸ ਦੀਆਂ ਹਦਾਇਤਾਂ ਸਨ: “ਯਾਤਰਾ ਲਈ ਕੁਝ ਨਾ ਲਓ ਸਿਵਾਏ ਸੋਟੇ ਦੇ, ਨਾ ਰੋਟੀ, ਨਾ ਝੋਲਾ, ਨਾ ਆਪਣੇ ਕਮਰਬੰਧ ਵਿੱਚ ਪੈਸਾ।
9ਜੁੱਤੀ ਪਾਓ ਪਰ ਦੋ ਕੁੜਤੇ ਨਾ ਲਵੋ।