25ਅਸਲ ਵਿੱਚ, ਉਸ ਬਾਰੇ ਸੁਣਦੇ ਹੀ, ਇੱਕ ਔਰਤ ਜਿਸ ਦੀ ਛੋਟੀ ਜਿਹੀ ਧੀ ਨੂੰ ਦੁਸ਼ਟ ਆਤਮਾ ਚਿੰਬੜੀ ਹੋਈ ਸੀ, ਉਹ ਆਈ ਅਤੇ ਉਸ ਦੇ ਚਰਨਾਂ ਤੇ ਡਿੱਗ ਪਈ।
26ਉਹ ਔਰਤ ਯੂਨਾਨ ਤੋਂ ਸੀ ਅਤੇ ਸੂਰੋਫੈਨਿਕੀ ਵਿੱਚ ਜੰਮੀ ਸੀ। ਉਸਨੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਉਸਦੀ ਧੀ ਵਿੱਚੋਂ ਦੁਸ਼ਟ ਆਤਮਾ ਨੂੰ ਕੱਢੇ।
27ਯਿਸ਼ੂ ਨੇ ਉਸਨੂੰ ਕਿਹਾ, “ਪਹਿਲਾਂ ਬੱਚਿਆਂ ਨੂੰ ਉਹ ਸਭ ਖਾਣ ਦਿਓ ਜੋ ਉਹ ਚਾਹੁੰਦੇ ਹਨ, ਕਿਉਂਕਿ ਬੱਚਿਆਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਸੁੱਟਣਾ ਸਹੀ ਨਹੀਂ ਹੈ।”
28ਉਸਨੇ ਯਿਸ਼ੂ ਨੂੰ ਜਵਾਬ ਦਿੱਤਾ, “ਸੱਚ ਹੈ ਪ੍ਰਭੂ ਜੀ, ਪਰ ਬੱਚਿਆਂ ਦੇ ਮੇਜ਼ ਤੋਂ ਡਿੱਗਣ ਵਾਲੇ ਟੁਕੜਿਆਂ ਨਾਲ ਕੁੱਤੇ ਵੀ ਆਪਣਾ ਪੇਟ ਭਰਦੇ ਹਨ।”
29ਤਦ ਯਿਸ਼ੂ ਨੇ ਉਸਨੂੰ ਕਿਹਾ, “ਆਪਣੇ ਘਰ ਜਾ ਕਿਉਂ ਜੋ ਤੇਰੇ ਇਸ ਜਵਾਬ ਦੇ ਕਾਰਨ ਦੁਸ਼ਟ ਆਤਮਾ ਨੇ ਤੇਰੀ ਧੀ ਨੂੰ ਛੱਡ ਦਿੱਤਾ ਹੈ।”