ਮਾਰਕਸ 7

ਭੀੜ ਤੋਂ ਦੂਰ ਉਸ ਨੂੰ ਇੱਕ ਪਾਸੇ ਲਿਜਾ ਕੇ ਯਿਸ਼ੂ ਨੇ ਆਪਣੀਆਂ ਉਂਗਲਾਂ ਉਸ ਦੇ ਕੰਨਾਂ ਵਿੱਚ ਪਾਈਆਂ। ਤਦ ਉਸਨੇ ਥੁੱਕਿਆ ਅਤੇ ਉਸਦੀ ਜੀਭ ਨੂੰ ਛੂਹਿਆ।

Mark 7:33 (UKJV) And he took him aside from the multitude, and put his fingers into his ears, and he spit, and touched his tongue;

31ਤਦ ਯਿਸ਼ੂ ਸੋਰ ਨੂੰ ਛੱਡ ਅਤੇ ਸਿਦੋਨ ਨੂੰ ਹੁੰਦੇ ਹੋਇਆ ਗਲੀਲ ਦੀ ਝੀਲ ਤੇ ਆਏ ਜੋ ਡੇਕਾਪੋਲਿਸ ਦੇ ਖੇਤਰ ਵਿੱਚ ਸੀ।

32ਕੁਝ ਲੋਕ ਉਸ ਕੋਲ ਇੱਕ ਆਦਮੀ ਨੂੰ ਲਿਆਏ ਜੋ ਕਿ ਬੋਲਾ ਸੀ ਅਤੇ ਮੁਸ਼ਕਿਲ ਨਾਲ ਗੱਲ ਕਰ ਸਕਦਾ ਸੀ ਅਤੇ ਉਹਨਾਂ ਨੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਉਸ ਉੱਤੇ ਆਪਣਾ ਹੱਥ ਰੱਖੇ।

33ਭੀੜ ਤੋਂ ਦੂਰ ਉਸ ਨੂੰ ਇੱਕ ਪਾਸੇ ਲਿਜਾ ਕੇ ਯਿਸ਼ੂ ਨੇ ਆਪਣੀਆਂ ਉਂਗਲਾਂ ਉਸ ਦੇ ਕੰਨਾਂ ਵਿੱਚ ਪਾਈਆਂ। ਤਦ ਉਸਨੇ ਥੁੱਕਿਆ ਅਤੇ ਉਸਦੀ ਜੀਭ ਨੂੰ ਛੂਹਿਆ।

34ਉਸਨੇ ਅਕਾਸ਼ ਵੱਲ ਵੇਖ ਕੇ ਹਾਉਕਾ ਭਰਿਆ ਅਤੇ ਉਸਨੂੰ ਕਿਹਾ, “ਇਫ਼ਫ਼ਾਥਾ!” ਜਿਸਦਾ ਅਰਥ ਹੈ ਖੁੱਲ੍ਹ ਜਾ!

35ਇਹ ਸੁਣ ਕੇ ਮਨੁੱਖ ਦੇ ਕੰਨ ਖੁਲ੍ਹ ਗਏ, ਉਸਦੀ ਜੀਭ ਦਾ ਅਟਕਣਾ ਜਾਂਦਾ ਰਿਹਾ ਅਤੇ ਉਹ ਸਾਫ਼ ਤੌਰ ਤੇ ਬੋਲਣ ਲੱਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.