6ਉਸਨੇ ਭੀੜ ਨੂੰ ਜ਼ਮੀਨ ਤੇ ਬੈਠਣ ਲਈ ਕਿਹਾ। ਤਦ ਉਸਨੇ ਸੱਤ ਰੋਟੀਆਂ ਲਈਆਂ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ ਤੋੜੀਆਂ। ਫਿਰ ਉਸਨੇ ਆਪਣੇ ਚੇਲਿਆਂ ਨੂੰ ਵੰਡਣ ਲਈ ਦਿੱਤੀਆਂ ਅਤੇ ਉਹਨਾਂ ਨੇ ਸਾਰਿਆਂ ਵਿੱਚ ਵੰਡ ਦਿੱਤੀਆਂ।
7ਉਹਨਾਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ; ਉਸਨੇ ਉਹਨਾਂ ਲਈ ਵੀ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਚੇਲਿਆਂ ਨੂੰ ਵੰਡਣ ਲਈ ਕਿਹਾ।
8ਲੋਕਾਂ ਨੇ ਭੋਜਨ ਕੀਤਾ ਅਤੇ ਰੱਜ ਗਏ। ਚੇਲਿਆਂ ਨੇ ਬਚੇ ਹੋਏ ਟੁੱਕੜਿਆ ਨਾਲ ਭਰੇ ਸੱਤ ਟੋਕਰੇ ਚੁੱਕੇ।
9ਲਗਭਗ ਚਾਰ ਹਜ਼ਾਰ ਲੋਕ ਮੌਜੂਦ ਸਨ। ਜਦੋਂ ਉਸਨੇ ਉਹਨਾਂ ਨੂੰ ਵਿਦਾ ਕੀਤਾ,
10ਤਾਂ ਉਹ ਆਪਣੇ ਚੇਲਿਆਂ ਨਾਲ ਕਿਸ਼ਤੀ ਵਿੱਚ ਚੜ੍ਹ ਗਿਆ ਅਤੇ ਦਾਲਮਨੂਥਾ ਦੇ ਇਲਾਕੇ ਵਿੱਚ ਗਿਆ।