ਮਾਰਕਸ 9

ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਏਲੀਯਾਹ ਆ ਚੁੱਕਿਆ ਹੈ ਅਤੇ ਪਰ ਜੋ ਕੁਝ ਉਹ ਚਾਹੁੰਦੇ ਸਨ ਉਹਨਾਂ ਨੇ ਆਪਣੇ ਅਨੁਸਾਰ ਉਸ ਨਾਲ ਸਭ ਕੁਝ ਕੀਤਾ, ਜਿਵੇਂ ਕਿ ਇਸ ਬਾਰੇ ਲਿਖਿਆ ਗਿਆ ਹੈ।”

Mark 9:13 (UKJV) But I say unto you, That Elijah is indeed come, and they have done unto him whatsoever they listed, as it is written of him.

11ਅਤੇ ਉਹਨਾਂ ਨੇ ਉਸ ਨੂੰ ਪੁੱਛਿਆ, “ਨੇਮ ਦੇ ਉਪਦੇਸ਼ਕ ਇਹ ਕਿਉਂ ਕਹਿੰਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?”

12ਯਿਸ਼ੂ ਨੇ ਉੱਤਰ ਦਿੱਤਾ, “ਯਕੀਨਨ, ਏਲੀਯਾਹ ਪਹਿਲਾਂ ਆਣ ਕੇ ਸਭ ਕੁਝ ਬਹਾਲ ਕਰੇਂਗਾ। ਤਾਂ ਇਹ ਕਿਉਂ ਲਿਖਿਆ ਗਿਆ ਹੈ ਕਿ ਮਨੁੱਖ ਦੇ ਪੁੱਤਰ ਨੂੰ ਬਹੁਤ ਦੁੱਖ ਝੱਲਣੇ ਪੈਣਗੇ ਅਤੇ ਉਸਨੂੰ ਤੁੱਛ ਗਿਣਿਆ ਜਾਵੇਗਾ?

13ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਏਲੀਯਾਹ ਆ ਚੁੱਕਿਆ ਹੈ ਅਤੇ ਪਰ ਜੋ ਕੁਝ ਉਹ ਚਾਹੁੰਦੇ ਸਨ ਉਹਨਾਂ ਨੇ ਆਪਣੇ ਅਨੁਸਾਰ ਉਸ ਨਾਲ ਸਭ ਕੁਝ ਕੀਤਾ, ਜਿਵੇਂ ਕਿ ਇਸ ਬਾਰੇ ਲਿਖਿਆ ਗਿਆ ਹੈ।”

14ਜਦੋਂ ਉਹ ਦੂਜੇ ਚੇਲਿਆਂ ਕੋਲ ਆਏ, ਉਹਨਾਂ ਨੇ ਆਪਣੇ ਆਲੇ-ਦੁਆਲੇ ਇੱਕ ਵੱਡੀ ਭੀੜ ਨੂੰ ਵੇਖਿਆ ਅਤੇ ਨੇਮ ਦੇ ਉਪਦੇਸ਼ਕਾਂ ਨੇ ਉਹਨਾਂ ਨਾਲ ਬਹਿਸ ਕੀਤੀ।

15ਜਿਵੇਂ ਹੀ ਸਾਰੇ ਲੋਕਾਂ ਨੇ ਯਿਸ਼ੂ ਨੂੰ ਵੇਖਿਆ, ਉਹ ਹੈਰਾਨ ਹੋ ਗਏ ਅਤੇ ਉਸਦਾ ਸਵਾਗਤ ਕਰਨ ਲਈ ਭੱਜੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.