1ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਦੁਸ਼ਟ ਆਤਮਾਵਾਂ ਉੱਤੇ ਅਧਿਕਾਰ ਦਿੱਤਾ, ਕਿ ਉਹਨਾਂ ਨੂੰ ਕੱਢਣ ਅਤੇ ਸਾਰੇ ਰੋਗਾਂ ਅਤੇ ਸਾਰੀਆਂ ਬਿਮਾਰੀਆਂ ਤੋਂ ਚੰਗਾ ਕਰਨ।
2ਬਾਰ੍ਹਾਂ ਰਸੂਲਾਂ ਦੇ ਨਾਮ ਇਸ ਪ੍ਰਕਾਰ ਹਨ: ਪਹਿਲਾ ਸ਼ਿਮਓਨ, ਜਿਸ ਨੂੰ ਪਤਰਸ ਆਖਦੇ ਹਨ ਅਤੇ ਉਸਦਾ ਭਰਾ ਆਂਦਰੇਯਾਸ; ਜ਼ਬਦੀ ਦਾ ਪੁੱਤਰ ਯਾਕੋਬ ਅਤੇ ਉਸਦਾ ਭਰਾ ਯੋਹਨ;
3ਫਿਲਿੱਪਾਸ ਅਤੇ ਬਾਰਥੋਲੋਮੇਯਾਸ; ਥੋਮਸ ਅਤੇ ਮੱਤੀਯਾਹ ਚੁੰਗੀ ਲੈਣ ਵਾਲਾ; ਹਲਫੇਯਾਸ ਦਾ ਪੁੱਤਰ ਯਾਕੋਬ ਅਤੇ ਥੱਦੇਇਯਾਸ;
4ਸ਼ਿਮਓਨ ਕਨਾਨੀ ਅਤੇ ਇਸਕਾਰਿਯੋਤ ਵਾਸੀ ਯਹੂਦਾਹ, ਜਿਸ ਨੇ ਯਿਸ਼ੂ ਨੂੰ ਧੋਖਾ ਦਿੱਤਾ ਸੀ।