39ਜੇ ਕੋਈ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ, ਉਹ ਉਸਨੂੰ ਗੁਆ ਦੇਵੇਗਾ ਅਤੇ ਜੋ ਕੋਈ ਮੇਰੀ ਖਾਤਰ ਆਪਣੀ ਜਾਨ ਗੁਆ ਦਿੰਦਾ ਹੈ ਉਹ ਉਸਨੂੰ ਪਾ ਲਵੇਗਾ।
40“ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਅਤੇ ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ।
41ਜਿਹੜਾ ਵੀ ਇੱਕ ਨਬੀ ਨੂੰ ਨਬੀ ਦੇ ਰੂਪ ਵਿੱਚ ਸਵਾਗਤ ਕਰਦਾ ਹੈ ਉਹ ਨਬੀ ਦਾ ਫ਼ਲ ਪ੍ਰਾਪਤ ਕਰੇਂਗਾ ਅਤੇ ਜਿਹੜਾ ਵੀ ਇੱਕ ਧਰਮੀ ਵਿਅਕਤੀ ਨੂੰ ਇੱਕ ਧਰਮੀ ਵਜੋਂ ਸਵਾਗਤ ਕਰਦਾ ਹੈ, ਉਸਨੂੰ ਇੱਕ ਧਰਮੀ ਵਿਅਕਤੀ ਦਾ ਫ਼ਲ ਮਿਲੇਗਾ।
42ਅਤੇ ਜੇ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇੱਕ ਚੇਲੇ ਨੂੰ ਮੇਰੇ ਨਾਮ ਦੇ ਕਾਰਨ ਸਿਰਫ ਇੱਕ ਠੰਡਾ ਗਿਲਾਸ ਪਾਣੀ ਦਾ ਪਿਆਵੇ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਵਿਅਕਤੀ ਆਪਣਾ ਇਨਾਮ ਕਦੀ ਨਹੀਂ ਗੁਆਵੇਗਾ।”