3ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਕੀ ਤੁਸੀਂ ਪਵਿੱਤਰ ਸ਼ਾਸਤਰ ਵਿੱਚ ਇਹ ਨਹੀਂ ਪੜ੍ਹਿਆ ਕਿ ਦਾਵੀਦ ਨੇ ਕੀ ਕੀਤਾ ਜਦੋਂ ਉਹ ਅਤੇ ਉਸਦੇ ਸਾਥੀ ਭੁੱਖੇ ਸਨ?
4ਉਹ ਪਰਮੇਸ਼ਵਰ ਦੇ ਭਵਨ ਵਿੱਚ ਗਿਆ ਅਤੇ ਉਸਨੇ ਆਪਣੇ ਸਾਥੀਆ ਨਾਲ ਚੜਾਵੇ ਦੀਆਂਂ ਰੋਟੀਆਂ ਖਾਧੀਆਂ, ਜਿਹੜੀਆਂ ਉਸਨੂੰ ਅਤੇ ਉਸਦੇ ਸਾਥੀਆ ਲਈ ਖਾਣਾ ਬਿਵਸਥਾ ਦੇ ਅਨੁਸਾਰ ਯੋਗ ਨਹੀਂ ਸੀ, ਪਰ ਉਹ ਸਿਰਫ ਜਾਜਕਾਂ ਲਈ ਸਨ।
5ਅਤੇ ਕੀ ਤੁਸੀਂ ਬਿਵਸਥਾ ਵਿੱਚ ਇਹ ਨਹੀਂ ਪੜ੍ਹਿਆ ਕਿ ਜਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦਾ ਅਪਮਾਨ ਕਰਕੇ ਵੀ ਨਿਰਦੋਸ਼ ਹਨ?
6ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਇੱਕ ਅਜਿਹਾ ਵੀ ਹੈ, ਜਿਹੜਾ ਹੈਕਲ ਨਾਲੋਂ ਵੱਡਾ ਹੈ।
7ਪਰ ਜੇ ਤੁਸੀਂ ਇਸਦਾ ਅਰਥ ਜਾਣਦੇ, ‘ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਦੀ ਇੱਛਾ ਰੱਖਦਾ ਹਾਂ,’ ਤਾਂ ਤੁਸੀਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ।